ਤੁਸੀਂ ਅੱਜ ਤੱਕ ਪੁਲਿਸ ਨੇ ਲੋਕਾਂ ਦਾ ਗਵਾਚਿਆ ਜਾ ਚੋਰੀ ਹੋਇਆ ਸਮਾਨ ਤਾਂ ਲੱਭਦੇ ਦੇਖਿਆ ਜਾ ਸੁਣਿਆ ਹੋਵੇਗਾ ਪਰ ਅੱਜ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਬਾਰੇ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਸੋਚਾਂ ‘ਚ ਪੈ ਜਾਓਗੇ। ਦਰਅਸਲ ਓਟਾਨੇ ‘ਚ ਨਿਊਜ਼ੀਲੈਂਡ ਪੁਲਿਸ ਦਾ ਆਪਣਾ ਹੀ ਸਮਾਨ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਉਂਕ ਇੱਥੇ 5 ਛੋਟੀ ਉਮਰ ਦੇ ਕਾਰ ਚੋਰਾਂ ਨੂੰ ਫੜਣ ਲਈ ਪੁਲਿਸ ਨੇ ਸਪਾਈਕਸ ਦੀ ਵਰਤੋਂ ਕੀਤੀ ਸੀ ਪਰ ਮੌਕੇ ‘ਤੇ ਨਾ ਤਾਂ ਪੁਲਿਸ ਦੇ ਹੱਥ ਚੋਰ ਤੇ ਨਾ ਹੀ ਇਸ ਮਗਰੋਂ ਸਪਾਈਕਸ ਮਿਲੇ। ਦਰਅਸਲ ਸਪਾਈਕਸ ਤੇ ਪੁਲਿਸ ਨੂੰ ਦੇਖ ਚੋਰਾਂ ਨੇ ਆਪਣਾ ਰਸਤਾ ਬਦਲ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕੀਤਾ ਪਰ ਇਸ ਮਗਰੋਂ ਜਦੋਂ ਪੁਲਿਸ ਵਾਲੇ ਵਾਪਿਸ ਆਏ ਤਾਂ ਉੱਥੋਂ ਸਮਾਨ ਗਾਇਬ ਹੋ ਚੁੱਕਿਆ ਸੀ। ਹਾਲਾਂਕਿ ਚੋਰ ਬਾਅਦ ‘ਚ ਕਾਬੂ ਕਰ ਲਏ ਗਏ ਸੀ ਪਰ ਸਮਾਨ ਲਈ ਪੁਲਿਸ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕਰ ਰਹੀ ਹੈ।