ਰੋਟੋਰੂਆ ਪੁਲਿਸ ਨੇ ਇੱਕ Teenager ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ Teenager ‘ਤੇ ਇੱਕ ਪੁਲਿਸ ਵਾਲੇ ‘ਤੇ ਹਮਲਾ ਕਰਨ ਦਾ ਦੋਸ਼ ਲੱਗਿਆ ਹੈ। ਹਮਲੇ ਦੌਰਾਨ ਪੁਲਿਸ ਅਧਿਕਾਰੀ ਦੇ ਮੂੰਹ ‘ਤੇ ਕਾਫੀ ਸੱਟਾਂ ਲੱਗੀਆਂ ਸਨ, ਗ੍ਰਿਫਤਾਰੀ ਮਗਰੋਂ ਨੌਜਵਾਨ ਨੂੰ ਹੈਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਸ਼ਨੀਵਾਰ ਰਾਤ ਨੂੰ ਹੈਮਿਲਟਨ ਦੇ ਨੌਰਟਨ ਰੋਡ ‘ਤੇ ਪੁਲਿਸ ਦੁਆਰਾ ਰੋਕੇ ਜਾਣ ਤੋਂ ਬਾਅਦ 18 ਸਾਲਾ ਬੋਏਸੀ ਹੈਪੇਟਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀ ਨੇ ਪਿੰਨ ਹੋਣ ਤੋਂ ਬਚਣ ਲਈ ਕਾਰ ‘ਤੇ ਛਾਲ ਮਾਰੀ ਸੀ ਅਤੇ ਇਸ ਦੌਰਾਨ ਹੈਪੇਟਾ ਨੇ ਤੇਜ਼ ਰਫਤਾਰ ਨਾਲ ਗੱਡੀ ਚਲਾਈ ਅਤੇ ਅਧਿਕਾਰੀ ਦੇ ਚਿਹਰੇ ‘ਤੇ ਮੁੱਕਾ ਮਾਰਿਆ, ਜਿਸ ਕਾਰਨ ਪੁਲਿਸ ਵਾਲੇ ਦੇ ਕਈ ਦੰਦ ਨਿਕਲ ਗਏ ਸੀ। ਹੈਪੇਟਾ ‘ਤੇ ਸੱਟ ਮਾਰਨ ਦੇ ਇਰਾਦੇ ਨਾਲ ਜ਼ਖਮੀ ਕਰਨ, ਖਤਰਨਾਕ ਡਰਾਈਵਿੰਗ, ਨਾ ਰੁਕਣ, ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ ਅਤੇ ਲਿਮਟ ਤੋਂ ਜਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਅਧਿਕਾਰੀ ਦੀ ਮਦਦ ਲਈ ਅੱਗੇ ਆਏ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ।