ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ਦੇ ਹਿੱਲਕ੍ਰੈਸਟ ਉਪਨਗਰ ਵਿੱਚ ਇੱਕ ਅਪਾਰਟਮੈਂਟ ਬਲਾਕ ਵਿੱਚ ਅੱਗ ਲੱਗਣ ਕਾਰਨ 11 ਲੋਕ ਜ਼ਖਮੀ ਹੋ ਗਏ ਹਨ। ਫਾਇਰ ਐਂਡ ਐਮਰਜੈਂਸੀ ਨੇ ਦੱਸਿਆ ਕਿ ਦੁਪਹਿਰ ਤੋਂ ਬਾਅਦ ਅਪਾਰਟਮੈਂਟ ਬਲਾਕ ਵਿੱਚ ਇੱਕ ਫਲੈਟ ਦੀ ਉਪਰਲੀ ਮੰਜ਼ਿਲ ਵਿੱਚ ਅੱਗ ਲੱਗਣ ਲਈ ਅਮਲੇ ਨੂੰ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਕਿਸੇ ਵੀ ਵਿਅਕਤੀ ਦੇ ਅੰਦਰ ਹੋਣ ਦੀ ਸੂਚਨਾ ਨਹੀਂ ਦਿੱਤੀ ਗਈ ਸੀ ਅਤੇ ਇਸ ਦੌਰਾਨ ਛੇ ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ ਸੀ।
ਸੇਂਟ ਜੌਹਨ ਨੇ ਕਿਹਾ ਕਿ ਮਾਮੂਲੀ ਅਤੇ ਦਰਮਿਆਨੀ ਸੱਟਾਂ ਵਾਲੇ ਪੰਜ ਲੋਕਾਂ ਨੂੰ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਹੈ ਅਤੇ ਛੇ ਹੋਰ ਲੋਕਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ
ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।