ਨਿਊਜ਼ੀਲੈਂਡ ‘ਚ ਪ੍ਰਵਾਸੀ ਕਰਮਚਾਰੀਆਂ ਨਾਲ ਹੁੰਦੀ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਤਾਜ਼ਾ ਮਾਮਲਾ ਵੀਅਤਨਾਮ ਦੀ ਰਹਿਣ ਵਾਲੀ ਥੀ ਲੇਮ ਸੇ ਵੇਨ ਨਾਲ ਜੁੜਿਆ ਹੋਇਆ ਹੈ। ਦਰਅਸਲ ਥੀ ਲੇਮ ਐਕਰੀਡੇਟਡ ਇਮਪਲਾਇਰ ਵੀਜਾ ਤਹਿਤ $35,000 ਖਰਚਕੇ ਨਿਊਜ਼ੀਲੈਂਡ ਪਹੁੰਚੀ ਸੀ, ਪਰ ਇੱਥੇ ਆਕੇ ਉਸਨੂੰ ਕੋਈ ਕੰਮਕਾਰ ਨਹੀਂ ਮਿਲਿਆ ਜਿਸ ਕਾਰਨ ਉਸ ਦੇ ਹਲਾਤ ਇਹ ਹੋ ਗਏ ਨੇ ਕਿ ਉਸਨੂੰ ਰਹਿਣ ਲਈ ਪ੍ਰਤੀ ਹਫਤਾ $110 ਦਾ ਰੈਂਟ ਭਰਨ ਲਈ ਆਪਣੇ ਸਾਥੀ ਤੋਂ ਪੈਸੇ ਉਧਾਰ ਲੈਣੇ ਪੈ ਰਹੇ ਨੇ ਤੇ ਜੇਕਰ ਇੰਝ ਹੀ ਚੱਲਦਾ ਰਿਹਾ ਅਤੇ ਅਪ੍ਰੈਲ ਅੰਤ ਤੱਕ ਉਸ ਨੇ ਵੀਅਤਨਾਮ ‘ਚ ਬੈਂਕ ਤੋਂ ਲਿਆ ਲੋਨ ਨਾ ਵਾਪਿਸ ਕੀਤਾ ਤਾਂ ਜਿਸ ਘਰ ਵਿੱਚ ਉਸਦੇ ਮਾਪੇ ਤੇ ਬੱਚੇ ਰਹਿ ਰਹੇ ਹਨ, ਉਹ ਵੀ ਬੈਂਕ ਵੱਲੋਂ ਨਿਲਾਮ ਕਰ ਦਿੱਤਾ ਜਾਵੇਗਾ।
![migrant worker fears losing $35k](https://www.sadeaalaradio.co.nz/wp-content/uploads/2024/04/WhatsApp-Image-2024-04-13-at-8.33.09-AM-950x534.jpeg)