ਆਕਲੈਂਡ ਦੇ Māngere ‘ਚ ਬੱਸ ਦੀ ਲਪੇਟ ‘ਚ ਆਉਣ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਬਦਰ ਡਾ ‘ਤੇ ਹਾਦਸੇ ਦੀ ਸੂਚਨਾ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10 ਵਜੇ ਤੋਂ ਪਹਿਲਾਂ ਦਿੱਤੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਸੀ। ਗੰਭੀਰ ਕਰੈਸ਼ ਯੂਨਿਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕੀਤੀ ਗਈ ਹੈ।” ਆਕਲੈਂਡ ਟਰਾਂਸਪੋਰਟ ਨੇ ਕਿਹਾ ਕਿ ਹਾਦਸੇ ਕਾਰਨ Māngere ਬੱਸ ਸਟੇਸ਼ਨ ‘ਤੇ ਕੁਝ ਆਵਾਜਾਈ ਜਾਮ ਹੋ ਰਹੀ ਸੀ। ਹਾਲਾਂਕਿ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਵਿਅਕਤੀ ਕਿਸੇ ਵਾਹਨ ‘ਚ ਸਫ਼ਰ ਕਰ ਰਿਹਾ ਸੀ ਜਾ ਫਿਰ ਪੈਦਲ। ਉੱਥੇ ਹੀ ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈ ਇਕ ਵੀਡੀਓ ‘ਚ 2 ਬੱਸਾਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ‘ਚ ਪਿੱਛੇ ਵਾਲੀ ਬੱਸ ਦਾ ਅਗਲਾ ਸ਼ੀਸ਼ਾ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ।
![person critically injured after](https://www.sadeaalaradio.co.nz/wp-content/uploads/2024/04/WhatsApp-Image-2024-04-12-at-8.19.56-AM-950x534.jpeg)