ਉੱਤਰੀ ਕੈਂਟਰਬਰੀ ਵਿੱਚ ਵੀਰਵਾਰ ਸਵੇਰੇ ਜੰਗਲ ਵਿੱਚ ਲੱਗੀ ਅੱਗ ਕਾਰਨ ਤਿੰਨ ਘਰਾਂ ਨੂੰ ਖਾਲੀ ਕਰਵਾਉਣਾ ਪਿਆ ਹੈ। 1 ਵਜੇ ਤੋਂ ਠੀਕ ਪਹਿਲਾਂ, ਕ੍ਰਾਈਸਟਚਰਚ ਤੋਂ ਲਗਭਗ 90 ਕਿਲੋਮੀਟਰ ਉੱਤਰ ਵਿੱਚ, ਹੁਰੁਨੁਈ ਵਿੱਚ ਮੇਸਨ ਫਲੈਟ ਵਿੱਚ ਬਨਸਪਤੀ ‘ਚ ਲੱਗੀ ਅੱਗ ਲਈ ਫਾਇਰਫਾਈਟਰਜ਼ ਨੂੰ ਬੁਲਾਇਆ ਗਿਆ ਸੀ। ਅੱਗ ‘ਤੇ ਕਾਬੂ ਪਾਉਣ ਲਈ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਸੀ।
ਕਾਫੀ ਮੁਸ਼ੱਕਤ ਤੋਂ ਬਾਅਦ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਪਹਿਲਾ ਮਾਰਚ ਵਿੱਚ, ਹੁਰੁਨੁਈ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਫਾਇਰ ਅਤੇ ਐਮਰਜੈਂਸੀ ਰਿਸਪਾਂਸ ਕੋਆਰਡੀਨੇਟਰ ਬ੍ਰਾਇਨ ਕੀਓਨ ਨੇ ਕਿਹਾ ਕਿ ਦੱਖਣੀ ਟਾਪੂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਬਾਵਜੂਦ, ਪੇਂਡੂ ਕੈਂਟਰਬਰੀ ਵਿੱਚ ਜੰਗਲ ਦੀ ਅੱਗ ਦਾ ਖਤਰਾ ਜ਼ਿਆਦਾ ਹੈ।