ਕੇਂਦਰੀ ਆਕਲੈਂਡ ਵਿੱਚ ਕਈ ਇਮਾਰਤਾਂ ਨੂੰ ਖਾਲੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਫਾਇਰ ਅਲਾਰਮ ਵੱਜਣ ਤੋਂ ਬਾਅਦ ਦਰਜਨਾਂ ਲੋਕਾਂ ਨੂੰ ਕੇਂਦਰੀ ਆਕਲੈਂਡ ਸਟ੍ਰੀਟ ‘ਤੇ ਇਮਾਰਤਾਂ ਤੋਂ ਬਾਹਰ ਕੱਢਿਆ ਗਿਆ ਹੈ, ਜਿਸ ਵਿੱਚ ਇੱਕ ਫਿਲਮ ਸੈੱਟ ਵੀ ਸ਼ਾਮਿਲ ਹੈ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਉਹ ਹਾਈ ਸਟਰੀਟ ‘ਤੇ ਅਲਾਰਮ ਦਾ ਜਵਾਬ ਦੇ ਰਹੇ ਸਨ, ਪਰ ਅਜੇ ਤੱਕ ਅੱਗ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਤਿੰਨ ਫਾਇਰ ਟਰੱਕ ਵੀ ਮੌਕੇ ‘ਤੇ ਮੌਜੂਦ ਹਨ।
![buildings evacuated after fire alarm](https://www.sadeaalaradio.co.nz/wp-content/uploads/2024/04/WhatsApp-Image-2024-04-06-at-8.12.08-AM-950x534.jpeg)