ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਕਿਉਂਕ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਸੰਕੇਤ ਦਿੱਤੇ ਹਨ ਕਿ ਪੈਰੇਂਟ ਵੀਜਾ ਨਿਯਮਾਂ ਸਬੰਧੀ ਕੁੱਝ ਬਦਲਾਅ ਕੀਤੇ ਜਾ ਸਕਦੇ ਹਨ ਤੇ ਇੰਨ੍ਹਾਂ ਦਾ ਸਿੱਧਾ ਅਸਰ ਪ੍ਰਵਾਸੀਆਂ ਦੇ ਮਾਪਿਆਂ ਦੀ ਨਿਊਜ਼ੀਲੈਂਡ ਫੇਰੀ ‘ਤੇ ਪਏਗਾ। ਦਰਅਸਲ ਨਵੇਂ ਬਦਲਾਅ ਮਗਰੋਂ ਪ੍ਰਵਾਸੀਆਂ ਦੇ ਮਾਪੇ ਲੰਮੇ ਸਮੇਂ ਤੱਕ ਨਿਊਜ਼ੀਲੈਂਡ ‘ਚ ਰਹਿ ਸਕਣਗੇ। ਦੱਸ ਦੇਈਏ ਕਿ ਇਸ ਸਮੇਂ ਪ੍ਰਵਾਸੀਆਂ ਦੇ ਮਾਪੇ ਮਲਟੀਪਲ-ਐਂਟਰੀ ਵਿਜ਼ਟਰ ਵੀਜ਼ੇ ‘ਤੇ ਤਿੰਨ ਸਾਲਾਂ ਦੀ ਮਿਆਦ ਵਿੱਚ 18 ਮਹੀਨਿਆਂ ਤੱਕ ਰਹਿ ਸਕਦੇ ਹਨ। ਤਬਦੀਲੀਆਂ ਦਾ ਸਮਾਂ ਹੋਰ ਨੀਤੀਗਤ ਤਬਦੀਲੀਆਂ ‘ਤੇ ਨਿਰਭਰ ਕਰੇਗਾ ਪਰ ਇਨ੍ਹਾਂ ਜਰੂਰ ਹੈ ਕਿ ਇਹ ਇਸੇ ਟਰਮ ਵਿੱਚ ਕਰ ਦਿੱਤਾ ਜਾਏਗਾ।
![nz govt will give a big relief](https://www.sadeaalaradio.co.nz/wp-content/uploads/2024/04/WhatsApp-Image-2024-04-04-at-8.14.02-AM-950x534.jpeg)