[gtranslate]

Titirangi ‘ਚ ਸਕੂਲੀ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਆਇਆ ਪੁਲਿਸ ਅੜਿੱਕੇ !

arrest after attempted schoolgirl abduction

ਇੱਕ 56 ਸਾਲਾ ਵਿਅਕਤੀ ਨੂੰ ਪਿਛਲੇ ਮਹੀਨੇ ਦੇ ਅਖੀਰ ਵਿੱਚ ਪੱਛਮੀ ਆਕਲੈਂਡ ਵਿੱਚ ਇੱਕ ਸਕੂਲੀ ਵਿਦਿਆਰਥਣ ਨੂੰ ਕਥਿਤ ਤੌਰ ‘ਤੇ ਬਾਂਹ ‘ਤੋਂ ਫੜਨ ਤੇ ਅਗਵਾ ਕਰਨ ਦੀ ਕੋਸ਼ਿਸ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। “ਸੰਬੰਧਿਤ ਘਟਨਾ” 19 ਮਾਰਚ ਨੂੰ ਸ਼ਾਮ 4.20 ਵਜੇ ਦੇ ਕਰੀਬ ਦੱਖਣੀ ਤਿਤਿਰੰਗੀ ਰੋਡ ‘ਤੇ ਟੀਨੋਪਾਈ ਰੋਡ ਦੇ ਚੌਰਾਹੇ ਨੇੜੇ ਵਾਪਰੀ ਸੀ। ਐਕਟਿੰਗ ਡਿਟੈਕਟਿਵ ਸੀਨੀਅਰ ਸਾਰਜੈਂਟ ਬੇਨ ਬਰਗਿਨ ਨੇ ਕਿਹਾ ਕਿ ਉਸ ਸਮੇਂ ਇਸ ਅਣਪਛਾਤੇ ਵਿਅਕਤੀ ਨੇ ਸਕੂਲੀ ਵਿਦਿਆਰਥਣ ਨੂੰ ਕਥਿਤ ਤੌਰ ‘ਤੇ ਬਾਂਹ ‘ਤੋਂ ਫੜਨ ਤੇ ਅਗਵਾ ਕਰਨ ਦੀ ਕੋਸ਼ਿਸ ਕੀਤੀ ਸੀ। ਹਾਲਾਂਕਿ ਕੁੜੀ ਉਸ ਦੀ ਪਕੜ ਤੋਂ ਛੁਟਕਾਰਾ ਪਾ ਕੇ ਘਰ ਭੱਜਣ ਵਿੱਚ ਕਾਮਯਾਬ ਹੋ ਗਈ ਸੀ ਅਤੇ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।

Leave a Reply

Your email address will not be published. Required fields are marked *