ਸਿਰਫ਼ 21 ਸਾਲ ਦੇ ਇੱਕ ਅਣਜਾਣ ਤੇਜ਼ ਗੇਂਦਬਾਜ਼ ਨੇ ਆਪਣੇ ਆਈਪੀਐਲ ਕਰੀਅਰ ਦੇ ਪਹਿਲੇ ਹੀ ਮੈਚ ਵਿੱਚ ਤੂਫ਼ਾਨੀ ਰਫ਼ਤਾਰ ਨਾਲ ਮੈਚ ਦਾ ਪਾਸਾ ਪਲਟ ਕੇ ਹਲਚਲ ਮਚਾ ਦਿੱਤੀ ਹੈ। 30 ਮਾਰਚ ਸ਼ਨੀਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਨੌਜਵਾਨ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਸਨਸਨੀਖੇਜ਼ ਗੇਂਦਬਾਜ਼ੀ ਦੇ ਦਮ ‘ਤੇ ਲਖਨਊ ਸੁਪਰ ਕਿੰਗਜ਼ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਪੰਜਾਬ ਕਿੰਗਜ਼ ਨੂੰ 21 ਦੌੜਾਂ ਨਾਲ ਹਰਾਇਆ ਹੈ। ਇਸ ਦੇ ਨਾਲ ਟੀਮ ਨੇ ਆਈਪੀਐਲ 2024 ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਉੱਥੇ ਹੀ ਪੰਜਾਬ ਦੀ ਟੀਮ ਦਾ ਪੁਰਾਣਾ ਹਾਲ ਵੀ ਬਰਕਰਾਰ ਹੈ ਇਸ ਵਾਰ ਫਿਰ ਪੰਜਾਬ ਨੇ ਜਿੱਤੀ ਹੋਈ ਬਾਜ਼ੀ ਗਵਾ ਦਿੱਤੀ। ਇੱਕ ਸਮੇਂ ਲੱਗ ਰਿਹਾ ਸੀ ਕਿ ਪੰਜਾਬ ਇਹ ਮੈਚ ਆਸਾਨੀ ਨਾਲ ਜਿੱਤ ਜਾਵੇਗਾ ਪਰ ਅਖੀਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
![lucknow super giants beats punjab kings](https://www.sadeaalaradio.co.nz/wp-content/uploads/2024/03/WhatsApp-Image-2024-03-30-at-11.50.07-PM-950x535.jpeg)