ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ। ਉੱਥੇ ਹੀ ਹੁਣ ਇੱਕ 21 ਸਾਲ ਦੇ ਨੌਜਵਾਨ ਲੁਟੇਰੇ ਨੂੰ ਚੋਰੀ ਦੇ ਮਾਮਲਿਆਂ ‘ਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐਲੀਜ਼ਾ ਰਵੀਰੀ ਨਾਮ ਦੇ ਲੁਟੇਰੇ ਨੇ ਆਕਲੈਂਡ ਸੈਂਟਰਲ ਵਿਖੇ 2 ਜਿਊਲਰੀ ਦੀਆਂ ਦੁਕਾਨਾਂ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਰਵੀਰੀ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਇੰਨ੍ਹਾਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਇੱਕ ਅਹਿਮ ਗੱਲ ਇਹ ਵੀ ਹੈ ਕਿ ਲੁਟੇਰੇ ਨੂੰ ਪਹਿਲਾ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਫਿਰ ਜੱਜ ਨੇ ਉਸਦੇ ਪਛਤਾਵੇ ਤੇ ਪਿਛੋਕੜ ਕਾਰਨ ਸਜ਼ਾ ਘਟਾ ਕੇ 6 ਸਾਲ ਦੀ ਕਰ ਦਿੱਤੀ। ਸੁਣਾਈ ਦੌਰਾਨ ਨੌਜਵਾਨ ਦੀ ਮਾਂ ਵੀ ਅਦਾਲਤ ‘ਚ ਮੌਜੂਦ ਸੀ।
![Elijah Rawiri jailed for](https://www.sadeaalaradio.co.nz/wp-content/uploads/2024/03/WhatsApp-Image-2024-03-30-at-9.11.26-AM-950x534.jpeg)