[gtranslate]

Whangārei ਨੇੜੇ ਵਾਪਰਿਆ ਵੱਡਾ ਹਾਦਸਾ, Vehicle Crash ਕਾਰਨ ਸੱਤ ਲੋਕ ਹੋਏ ਜ਼ਖ਼ਮੀ !

seven people injured in single-vehicle crash

ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਵਾਂਗਾਰੇਈ ਨੇੜੇ ਇੱਕ ਵਾਹਨ ਦੀ ਟੱਕਰ ਵਿੱਚ ਸੱਤ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੁਪਹਿਰ 2.08 ਵਜੇ ਦੇ ਕਰੀਬ Pipiwai ਦੇ Pipiwai Rd ‘ਤੇ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਹੈਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਦੋ ਐਂਬੂਲੈਂਸ, ਇਕ ਰੈਪਿਡ ਰਿਸਪਾਂਸ ਵਾਹਨ ਅਤੇ ਇਕ ਆਪਰੇਸ਼ਨ ਮੈਨੇਜਰ ਘਟਨਾ ਸਥਾਨ ‘ਤੇ ਮੌਜੂਦ ਹਨ। ਗੱਡੀ ਵਿੱਚ ਸਵਾਰ ਸਾਰੇ ਲੋਕ ਮੱਧਮ ਹਾਲਤ ਵਿੱਚ ਹਨ। ਹਾਲਾਂਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Leave a Reply

Your email address will not be published. Required fields are marked *