ਫਿਲਮ ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਖਬਰਾਂ ਮੁਤਾਬਿਕ ਤਾਪਸੀ ਨੇ 23 ਮਾਰਚ ਨੂੰ ਉਦੈਪੁਰ ‘ਚ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਵਿਆਹ ਕਰਵਾਇਆ ਹੈ। ਤਾਪਸੀ ਅਤੇ ਮਥਿਆਸ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਕੁਝ ਦਿਨਾਂ ਤੋਂ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਸਨ, ਹਾਲਾਂਕਿ ਤਾਪਸੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ। ਖਬਰਾਂ ‘ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਆਹ ‘ਚ ਬਹੁਤ ਘੱਟ ਅਤੇ ਬਹੁਤ ਹੀ ਕਰੀਬੀ ਮਹਿਮਾਨ ਸ਼ਾਮਿਲ ਹੋਏ ਸਨ। ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਵਿੱਚ ਪਵੇਲ ਗੁਲਾਟੀ ਅਤੇ ਨਿਰਦੇਸ਼ਕ ਅਨੁਰਾਗ ਕਸ਼ਯਪ ਵੀ ਸ਼ਾਮਿਲ ਸਨ।
ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਦੋਹਾਂ ਦਾ ਵਿਆਹ ਸਿੱਖ ਅਤੇ ਈਸਾਈ ਰੀਤੀ-ਰਿਵਾਜਾਂ ਮੁਤਾਬਿਕ ਹੋਵੇਗਾ। ਦੋਹਾਂ ਦੇ ਵਿਆਹ ਦੀਆਂ ਰਸਮਾਂ 20 ਮਾਰਚ ਨੂੰ ਸ਼ੁਰੂ ਹੋਈਆਂ ਅਤੇ 23 ਮਾਰਚ ਨੂੰ ਵਿਆਹ ਦੇ ਨਾਲ ਖਤਮ ਹੋਈਆਂ। ਉਨ੍ਹਾਂ ਦੇ ਕਰੀਬੀ ਦੋਸਤ ਪਾਵੇਲ ਗੁਲਾਟੀ ਨੇ ਦੋ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀ ਫੋਟੋ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਸਾਰੇ ਦੋਸਤ ਵਿਆਹ ਦੇ ਰੰਗ ਵਿੱਚ ਰੰਗੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਸਾਨੂੰ ਨਹੀਂ ਪਤਾ ਕਿ ਅਸੀਂ ਕਿੱਥੇ ਹਾਂ।”