ਵੈਸਟ ਕੋਸਟ ਪੁਲਿਸ ਨੇ ਆਪਰੇਸ਼ਨ ਜੋਆਕਿਨ (Joaquin) ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਇਸ ਖੇਤਰ ਵਿੱਚ ਮੈਥਾਮਫੇਟਾਮਾਈਨ (methamphetamine ) ਦੀ ਵਿਕਰੀ ਅਤੇ ਸਪਲਾਈ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਜਾਂਚ ਹੈ। ਐਕਟਿੰਗ ਡਿਟੈਕਟਿਵ ਸੀਨੀਅਰ ਸਾਰਜੈਂਟ ਲੇਕਸ ਬਰੂਨਿੰਗ ਨੇ ਕਿਹਾ ਕਿ ਹਥਿਆਰਬੰਦ ਅਪਰਾਧੀ ਦਸਤੇ ਦੀ ਸਹਾਇਤਾ ਨਾਲ ਕਾਰਵਾਈ ਦੇ ਸਬੰਧ ਵਿੱਚ ਬੁੱਧਵਾਰ ਨੂੰ ਚਾਰ ਸਰਚ ਵਾਰੰਟ ਜਾਰੀ ਕੀਤੇ ਗਏ ਸਨ। ਤਿੰਨ ਪਤੇ ਗ੍ਰੇਮਾਊਥ ਅਤੇ ਇੱਕ ਕ੍ਰਾਈਸਟਚਰਚ ਵਿੱਚ ਸੀ।
ਸਰਚ ਦੌਰਾਨ ਪੁਲਿਸ ਵੱਲੋ ਮੈਥਾਮਫੇਟਾਮਾਈਨ, ਕੈਨਾਬਿਸ, ਨਕਦੀ ਅਤੇ ਇੱਕ ਲੋਡ ਕੀਤਾ ਹੋਇਆ ਆਰੇਨ ਹਥਿਆਰ ਜ਼ਬਤ ਕੀਤਾ ਗਿਆ ਹੈ। ਜਦਕਿ Runanga ਦੇ ਇੱਕ 32 ਸਾਲਾ ਪੁਰਸ਼ ਅਤੇ ਉਸ ਦੀ 34 ਸਾਲਾ ਮਹਿਲਾ ਸਾਥੀ ‘ਤੇ ਸਾਂਝੇ ਤੌਰ ‘ਤੇ ਮੈਥਾਮਫੇਟਾਮਾਈਨ ਸਪਲਾਈ ਕਰਨ ਦੀ ਸਾਜ਼ਿਸ਼ ਰਚਣ, ਸਪਲਾਈ ਲਈ ਮੈਥਾਮਫੇਟਾਮਾਈਨ ਰੱਖਣ ਅਤੇ ਹਥਿਆਰ ਰੱਖਣ ਦੇ ਗੈਰਕਨੂੰਨੀ ਕਬਜ਼ੇ ਦੇ ਦੋਸ਼ ਲਗਾਏ ਗਏ ਹਨ।
ਬਰੂਨਿੰਗ ਨੇ ਕਿਹਾ ਕਿ ਇਨ੍ਹਾਂ ਦੀ ਜ਼ਮਾਨਤ ਦਾ ਵੀ ਵਿਰੋਧ ਕੀਤਾ ਜਾਵੇਗਾ। Runanga ਦੇ ਹੀ ਇੱਕ ਹੋਰ 53 ਸਾਲਾ ਪੁਰਸ਼ ਉੱਤੇ ਵੀ ਮੈਥਾਮਫੇਟਾਮਾਈਨ ਸਪਲਾਈ ਕਰਨ ਦੀ ਸਾਜ਼ਿਸ਼ ਰਚਣ, ਮੈਥਾਮਫੇਟਾਮਾਈਨ ਸਪਲਾਈ ਕਰਨ ਦੀ ਪੇਸ਼ਕਸ਼ ਕਰਨ, ਭੰਗ ਦੀ ਕਾਸ਼ਤ ਕਰਨ ਅਤੇ ਭੰਗ ਵੇਚਣ ਦੀ ਪੇਸ਼ਕਸ਼ ਕਰਨ ਦੇ 8 ਦੋਸ਼ ਲਗਾਏ ਗਏ ਹਨ। ਵਿਅਕਤੀ ਨੂੰ ਵੀਰਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।