ਗਿਸਬੋਰਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਇੱਥੇ ਇੱਕ ਲੜਾਈ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੜਾਈ ਵਿੱਚ 100 ਤੋਂ ਵੱਧ ਲੋਕ ਸ਼ਾਮਿਲ ਸਨ। ਇਹ ਝਗੜਾ ਸ਼ਨੀਵਾਰ ਰਾਤ 11:30 ਵਜੇ ਐਲਗਿਨ ਦੇ ਗਿਸਬੋਰਨ ਉਪਨਗਰ ਦੇ ਲਿਟਨ ਰੋਡ ‘ਤੇ ਹੋਇਆ ਹੈ। ਪੁਲਿਸ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਕਰਨ ਲਈ ਉਨ੍ਹਾਂ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪਈ ਸੀ।
![two dead three critically injured](https://www.sadeaalaradio.co.nz/wp-content/uploads/2024/03/WhatsApp-Image-2024-03-24-at-8.55.51-AM-950x534.jpeg)