ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਅਚਾਨਕ ਅਸਤੀਫੇ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬੁੱਧਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਵਰਾਡਕਰ ਨੇ ਆਪਣੇ ਫੈਸਲੇ ਪਿੱਛੇ ਨਿੱਜੀ ਅਤੇ ਸਿਆਸੀ ਕਾਰਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਉਨ੍ਹਾਂ ਨੂੰ ਫਾਈਨ ਗੇਲ ਪਾਰਟੀ ਦੇ ਨੇਤਾ ਵਜੋਂ ਆਪਣੀ ਭੂਮਿਕਾ ਵੀ ਛੱਡਣੀ ਪਵੇਗੀ। ਵਰਾਡਕਰ 2017 ਵਿੱਚ ਆਇਰਲੈਂਡ ਦੇ ਪ੍ਰਧਾਨ ਮੰਤਰੀ ਬਣੇ ਸਨ, ਜੋ ਦੁਨੀਆ ਦੇ ਪਹਿਲੇ ਸਮਲਿੰਗੀ ਪ੍ਰਧਾਨ ਮੰਤਰੀ ਵੀ ਸਨ।
ਤਿੰਨ-ਪਾਰਟੀ ਗਠਜੋੜ ਦੀ ਮਦਦ ਨਾਲ ਪ੍ਰਧਾਨ ਮੰਤਰੀ ਬਣੇ ਵਰਾਡਕਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਕੋਈ ਆਮ ਚੋਣਾਂ ਨਹੀਂ ਹੋਣਗੀਆਂ, ਉਨ੍ਹਾਂ ਦੀ ਥਾਂ ਫਾਈਨ ਗੇਲ ਪਾਰਟੀ ਦਾ ਕੋਈ ਹੋਰ ਨੇਤਾ ਲਵੇਗਾ, ਜਿਸ ‘ਤੇ ਜਲਦੀ ਫੈਸਲਾ ਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਵਰਾਡਕਰ ਦਾ ਅਸਤੀਫਾ ਆਇਰਿਸ਼ ਸੰਵਿਧਾਨ ‘ਚ ਪ੍ਰਸਤਾਵਿਤ ਬਦਲਾਅ ‘ਤੇ ਦੋ ਜਨਮਤ ਸੰਗ੍ਰਹਿ ‘ਚ ਸਰਕਾਰ ਦੀ ਕਰਾਰੀ ਹਾਰ ਤੋਂ ਬਾਅਦ ਆਇਆ ਹੈ।