[gtranslate]

ਨੈਲਸਨ : ਜ਼ਬਰ-ਜਨਾਹ ਦੇ ਦੋਸ਼ ‘ਚ ਫਸਾਉਣ ਲਈ ਔਰਤ ਨੇ ਬਣਾਈ ਪਲੈਨਿੰਗ, ਦਰਜ ਕਰਵਾਈਆਂ 2 ਸ਼ਿਕਾਇਤਾਂ, ਜਾਣੋ ਫਿਰ ਕਿੰਝ ਖੁੱਲ੍ਹੀ ਪੋਲ !

woman sentenced after falsely accusing

ਨੈਲਸਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਇੱਥੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਨੂੰ ਹੀ ਸਜ਼ਾ ਸੁਣਾਈ ਗਈ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਿਕ ਔਰਤ ਨੇ ਬਲਾਤਕਾਰ ਦੀਆਂ ਦੋ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸੀ। 36 ਸਾਲਾ ਔਰਤ ਨੇ 111 ‘ਤੇ ਕਾਲ ਕਰਕੇ ਇਹ ਸ਼ਿਕਾਇਤ ਦਰਜ ਕਰਵਾਈ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਔਰਤ ਪਹਿਲਾ ਵੀ 16 ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਰਜ ਕਰਵਾ ਚੁੱਕੀ ਹੈ। ਇਸ ਵਾਰ ਵੀ ਔਰਤ ਨੇ 2 ਝੂਠੀਆਂ ਕਹਾਣੀਆਂ ਬਣਾਈਆਂ ਸੀ ਜਿਨ੍ਹਾਂ ਦੀ ਜਾਂਚ ਦੌਰਾਨ ਪੋਲ ਖੁੱਲ੍ਹ ਗਈ। ਉੱਥੇ ਹੀ ਔਰਤ ਨੂੰ ਪੁਲਿਸ ਨੂੰ ਧਮਕੀ ਦੇਣ ਕਿ ਜੇਕਰ ਪੁਲਿਸ ਨੇ ਉਸਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਉਹ ਉਸਨੂੰ ਮਾਰ ਦੇਵੇਗੀ ਲਈ ਵੀ ਸਜ਼ਾ ਸੁਣਾਈ ਹੈ। ਹਾਲਾਂਕਿ ਇੰਨ੍ਹਾਂ ਮਾਮਲਿਆਂ ‘ਚ ਔਰਤ ਨੂੰ ਕਿੰਨੀ ਸਜ਼ਾ ਹੋਵੇਗੀ ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

Leave a Reply

Your email address will not be published. Required fields are marked *