[gtranslate]

“ਮੈਂ ਲੋਕ ਸਭਾ ‘ਚ ਨਹੀਂ ਜਾਣਾ, ਜੇਕਰ ਜਾਣਾ ਹੁੰਦਾ ਤਾਂ ਕੁਰੂਕਸ਼ੇਤਰ ਤੋਂ ਲੜ ਲੈਂਦਾ… ਅੱਜ ਮੰਤਰੀ ਹੁੰਦਾ”, ਚੋਣਾਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ

navjot sidhu refuses to contest

ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਕਰਜ਼ੇ ਦਾ ਮੁੱਦਾ ਚੁੱਕਿਆ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕੀਤੀ। ਸਿੱਧੂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੇ ਲੋਕ ਸਭਾ ਚੋਣ ਲੜਨੀ ਹੁੰਦੀ ਤਾਂ ਉਹ ਕੁਰੂਕਸ਼ੇਤਰ ਤੋਂ ਚੋਣ ਲੜਦੇ ਅਤੇ ਅੱਜ ਮੰਤਰੀ ਹੁੰਦੇ। ਟਿਕਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੈਂ ਲੋਕ ਸਭਾ ਨਹੀਂ ਜਾਣਾ ਚਾਹੁੰਦਾ। ਮੈਨੂੰ ਰਾਜ ਸਭਾ ਛੱਡੇ ਚਾਰ-ਪੰਜ ਸਾਲ ਹੋ ਗਏ। ਕੋਈ ਅਜਿਹਾ ਵਿਅਕਤੀ ਹੈ ਜਿਸ ਨੇ ਮੰਤਰਾਲੇ ਛੱਡੇ ਹੋਣ।

Likes:
0 0
Views:
213
Article Categories:
India News

Leave a Reply

Your email address will not be published. Required fields are marked *