[gtranslate]

ਆਕਲੈਂਡ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦਾ ਵੱਡਾ ਐਕਸ਼ਨ, ਕਰੋੜਾਂ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਸਮੇਤ 1 ਔਰਤ ਸਣੇ 2 ਨੂੰ ਕੀਤਾ ਕਾਬੂ !

customs seize $20m meth and mdma

ਕਸਟਮ ਵਿਭਾਗ ਨੇ ਆਕਲੈਂਡ ਏਅਰਪੋਰਟ ‘ਤੇ ਦੋ ਬੈਗਾਂ ‘ਚ 63 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ ਅਤੇ ਐਕਸਟਸੀ ਮਿਲਣ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕਸਟਮ ਵਿਭਾਗ ਨੇ 13 ਮਾਰਚ ਨੂੰ ਇੱਕ 21 ਸਾਲਾ ਔਰਤ ਦੇ ਸਮਾਨ ਦੀ ਤਲਾਸ਼ੀ ਲਈ ਸੀ ਅਤੇ 37.15 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ ਸੀ ਜਿਸਦੀ ਕੀਮਤ $13 ਮਿਲੀਅਨ ਹੈ। ਫਿਰ ਬਾਅਦ ਵਿੱਚ ਉਸੇ ਦਿਨ ਅਫਸਰਾਂ ਨੂੰ ਇੱਕ 28 ਸਾਲਾ ਵਿਅਕਤੀ ਦੇ ਸੂਟਕੇਸ ਵਿੱਚ 25.71 ਕਿਲੋਗ੍ਰਾਮ MDMA ਮਿਲਿਆ ਸੀ ਜਿਸਨੂੰ ਐਕਸਟਸੀ ਵੀ ਕਿਹਾ ਜਾਂਦਾ ਹੈ ਇਸ ਦੀ ਕੀਮਤ $7.7 ਮਿਲੀਅਨ ਤੱਕ ਦੱਸੀ ਜਾ ਰਹੀ ਹੈ। ਹਾਲਾਂਕਿ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਮੰਨਿਆ ਜਾ ਰਿਹਾ।

Leave a Reply

Your email address will not be published. Required fields are marked *