ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਨੇ ਐਲਾਨ ਕੀਤਾ ਹੈ ਕਿ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਅਗਲੇ ਹਫ਼ਤੇ ਦੋ-ਪੱਖੀ ਮੀਟਿੰਗ ਅਤੇ ਅਧਿਕਾਰਤ dinner ਲਈ ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਪੀਟਰਸ ਨੇ ਵੀਰਵਾਰ ਦੁਪਹਿਰ ਨੂੰ ਇੱਕ ਬਿਆਨ ਵਿੱਚ ਕਿਹਾ, “ਨਿਊਜ਼ੀਲੈਂਡ ਅਤੇ ਚੀਨ ਵਿਚਕਾਰ ਵਪਾਰ, ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਨੇ ਸਾਡੇ ਦੋਵਾਂ ਦੇਸ਼ਾਂ ਨੂੰ ਮਹੱਤਵਪੂਰਨ ਲਾਭ ਪਹੁੰਚਾਏ ਹਨ।”
ਨਿਊਜ਼ੀਲੈਂਡ ਚਾਈਨਾ ਵਿਆਪਕ ਰਣਨੀਤਕ ਭਾਈਵਾਲੀ ‘ਤੇ 10 ਸਾਲ ਪਹਿਲਾਂ ਸਹਿਮਤੀ ਬਣੀ ਸੀ ਅਤੇ ਪੀਟਰਸ ਨੇ ਕਿਹਾ ਕਿ ਇਸ ਲਈ ਅਗਲੇ ਦਹਾਕੇ ਦੌਰਾਨ ਨਿਊਜ਼ੀਲੈਂਡ ਅਤੇ ਚੀਨ ਦੇ ਸਬੰਧਾਂ ‘ਤੇ ਚਰਚਾ ਕਰਨਾ ਸਹੀ ਹੈ। ਉਨ੍ਹਾਂ ਕਿਹਾ ਕਿ ਚਰਚਾ ਦੇ ਵਿਸ਼ਿਆਂ ਵਿੱਚ ਖੇਤਰੀ ਅਤੇ ਗਲੋਬਲ ਮੁੱਦੇ ਸ਼ਾਮਿਲ ਹੋਣਗੇ ਜਿਵੇਂ ਕਿ “ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ” ਦੀ ਮਹੱਤਤਾ। ਵਿਦੇਸ਼ ਮੰਤਰੀ ਵਾਂਗ ਯੀ, ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਵਿਦੇਸ਼ੀ ਮਾਮਲਿਆਂ ਦੇ ਕਮਿਸ਼ਨ ਦਫ਼ਤਰ ਦੇ ਡਾਇਰੈਕਟਰ ਵੀ ਹਨ, ਉਨ੍ਹਾਂ ਨੇ ਪਹਿਲਾਂ 2014 ਅਤੇ 2017 ਵਿੱਚ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ।