ਆਕਲੈਂਡ ਏਅਰਪੋਰਟ ‘ਤੇ ਸੋਮਵਾਰ ਨੂੰ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਸਿਡਨੀ ਤੋਂ ਆਕਲੈਂਡ ਆ ਰਹੇ ਇੱਕ ਯਾਤਰੀ ਜਹਾਜ਼ ਨਾਲ ਵੱਡਾ ਹਾਦਸਾ ਵਾਪਰਿਆ ਹੈ। ਜਦੋਂ ਉਡਾਣ ਆਕਲੈਂਡ ਵੱਲ ਆ ਰਹੀ ਸੀ ਤਾਂ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਜਹਾਜ ਨੇ ਉਚਾਈ ਗੁਆ ਦਿੱਤੀ ਜਿਸ ਮਗਰੋਂ ਜਹਾਜ਼ ‘ਚ ਸਵਾਰ ਯਾਤਰੀਆਂ ਵਿੱਚੋਂ 50 ਦੇ ਕਰੀਬ ਜ਼ਖਮੀ ਹੋ ਗਏ। ਦੱਸ ਦੇਈਏ ਕਿ ਜਹਾਜ਼ ਦੇ ਉੱਤਰਣ ਤੋਂ ਪਹਿਲਾ ਪਾਇਲਟ ਵੱਲੋਂ ਵੀ ਐਮਰਜੈਂਸੀ ਮੈਡੀਕਲ ਮਦਦ ਮੰਗੀ ਗਈ ਸੀ। ਜਿਸ ਮਗਰੋਂ 5 ਐਂਬੁਲੈਂਸਾਂ, 2 ਆਪਰੇਸ਼ਨ ਮੈਨੇਜਰ, ਇੱਕ ਮੇਜਰ ਇੰਸੀਡੈਂਸ ਸੁਪੋਰਟ ਟੀਮ, ਕਮਾਂਡ ਯੂਨਿਟ, 2 ਰੈਪਿਡ ਰਿਸਪਾਂਸ ਵਹੀਕਲ ਭੇਜੇ ਗਏ ਸਨ। ਜਖਮੀਆਂ ਵਿੱਚੋਂ ਇੱਕ ਦੀ ਹਾਲਤ ਜਿਆਦਾ ਗੰਭੀਰ ਦੱਸੀ ਜਾ ਰਹੀ ਸੀ।
![up to 50 injured in strong movement](https://www.sadeaalaradio.co.nz/wp-content/uploads/2024/03/61f4f768-d1a8-42d4-ad4d-02df58d47f67-950x505.jpg)