ਆਕਲੈਂਡ ‘ਚ ਸੋਮਵਾਰ ਨੂੰ ਇੱਕ ਬੱਸ ਦੀ ਖੜ੍ਹੀਆਂ ਤਿੰਨ ਕਾਰਾਂ ਨਾਲ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਕਾਰਨ ਕਾਫੀ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਲਗਭਗ 1:26 ਵਜੇ ਬਿਰਕਨਹੈੱਡ ਦੇ ਉਪਨਗਰ ਵਿੱਚ ਮਲਟੀ-ਵਾਹਨ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “ਸਾਨੂੰ ਸੂਚਿਤ ਕੀਤਾ ਗਿਆ ਸੀ ਕਿ ਹਿਨੇਮੋਆ ਸਟਰੀਟ ‘ਤੇ ਇੱਕ ਬੱਸ ਤਿੰਨ ਪਾਰਕ ਕੀਤੇ ਵਾਹਨਾਂ ਅਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਸੀ।” ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ‘ਚ ਕਾਰਾਂ ਦਾ ਕਾਫੀ ਨੁਕਸਾਨ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਪੁਲਿਸ ਨੇ ਕਿਹਾ ਕਿ ਅਧਿਕਾਰੀ ਇਹ ਸਮਝਣ ਲਈ ਡਰਾਈਵਰ ਨਾਲ ਗੱਲ ਕਰ ਰਹੇ ਹਨ ਕਿ ਹਾਦਸਾ ਕਿਵੇਂ ਵਾਪਰਿਆ ਹੈ।
![bus crashes into three cars](https://www.sadeaalaradio.co.nz/wp-content/uploads/2024/03/1a474cf3-dae4-419d-a6da-8873246c4757-1-950x505.jpg)