ਨਿਊਜ਼ੀਲੈਂਡ ‘ਚ ਜਾਰੀ ਕੋਰੋਨਾ ਦੇ ਪ੍ਰਕੋਪ ਦੌਰਾਨ ਇੱਕ ਵਾਰ ਫਿਰ ਨਵੇਂ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਨਿਊਜ਼ੀਲੈਂਡ ਵਿੱਚ ਮੰਗਲਵਾਰ ਨੂੰ ਕਮਿਊਨਿਟੀ ਵਿੱਚ 15 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਸਿਹਤ ਦੇ ਡਾਇਰੈਕਟਰ ਜਨਰਲ ਡਾ ਐਸ਼ਲੇ ਬਲੂਮਫੀਲਡ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਸਾਰੇ ਨਵੇਂ ਕੇਸ ਆਕਲੈਂਡ ਵਿੱਚ ਹਨ ਅਤੇ ਪਹਿਲਾਂ ਦੱਸੇ ਗਏ ਕੇਸਾਂ ਦੇ ਘਰੇਲੂ ਸੰਪਰਕ ਹਨ।
ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 970 ਹੋ ਗਈ ਹੈ, ਜਿਸ ਵਿੱਚ ਆਕਲੈਂਡ ਦੇ 953 ਅਤੇ ਵੈਲਿੰਗਟਨ ਦੇ 17 ਮਾਮਲੇ ਸ਼ਾਮਿਲ ਹਨ। ਬਲੂਮਫੀਲਡ ਨੇ ਕਿਹਾ ਕਿ ਹੁਣ, ਪ੍ਰਕੋਪ ਦੇ 397 ਮਾਮਲੇ ਠੀਕ ਹੋ ਗਏ ਹਨ। ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ 22 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚ ਚਾਰ ਸਖਤ ਦੇਖਭਾਲ ਅਧੀਨ ਹਨ। ਇਸ ਸਮੇ ਦਸ ਮਾਮਲੇ ਮਿਡਲਮੋਰ ਹਸਪਤਾਲ ਵਿੱਚ, ਅੱਠ ਆਕਲੈਂਡ ਸਿਟੀ ਹਸਪਤਾਲ ਵਿੱਚ ਅਤੇ ਚਾਰ ਨੌਰਥ ਸ਼ੋਰ ਹਸਪਤਾਲ ਵਿੱਚ ਹਨ। ਉੱਥੇ ਹੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ 3610 ਕੋਵਿਡ -19 ਕੇਸ ਹੋ ਗਏ ਹਨ।