ਲੰਬੇ ਸਮੇਂ ਤੋਂ ਮੈਡੀਕਲ ਸਟਾਫ ਦੀ ਘਾਟ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਸਿਹਤ ਸਿਸਟਮ ਨੂੰ ਲੈ ਕੇ ਹੁਣ ਸਰਕਾਰ ਨੇ ਨਵਾਂ ਐਲਾਨ ਕਰ ਦਿੱਤਾ ਹੈ। ਦਰਅਸਲ ਸਰਕਾਰ ਨੇ 100 ਦਿਨਾਂ ਦੇ ਟਾਰਗੇਟ ਤਹਿਤ ਨਿਊਜੀਲੈਂਡ ਵਾਸੀਆਂ ਨੂੰ ਸਮਾਂ ਸਿਰ ਤੇ ਵਧੀਆ ਸਿਹਤ ਸੇਵਾਵਾਂ ਦੇਣ ਲਈ ਨਵੀ ਰਣਨੀਤੀ ਬਣਾਈ ਹੈ। ਸਿਹਤ ਮੰਤਰੀ ਸ਼ੈਨ ਰੇਤੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਸਮੇਂ ਸਿਰ ਇਲਾਜ ਮੁੱਹਈਆ ਕਰਵਾਉਣਾ, ਐਮਰਜੈਂਸੀ ਡਿਪਾਰਟਮੈਂਟ ਵਿੱਚ ਇਲਾਜ ਨੂੰ ਹੋਣ ਵਾਲੀ ਦੇਰੀ ਨੂੰ ਖਤਮ ਕਰਨਾ, ਕੈਂਸਰ ਪੀੜਿਤਾਂ ਲਈ ਵਧੀਆ ਇਲਾਜ, ਇਲਾਜ ਲਈ ਵੇਟਿੰਗ ਪੀਰੀਅਡ ਘਟਾਉਣਾ ਆਦਿ ਉਨ੍ਹਾਂ ਦੀ ਸਰਕਾਰ ਵੱਲੋਂ ਸਿਹਤ ਵਿਭਾਗ ‘ਚ ਕੀਤੇ ਜਾਣ ਵਾਲੇ ਮੁੱਖ ਕੰਮ ਹਨ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਸੁਧਾਰਣ ਲਈ ਸਰਕਾਰ ਪੂਰੀ ਤਰਾਂ ਵਚਨਬੱਧ ਹੈ।
![faster cancer treatment shorter ed stays](https://www.sadeaalaradio.co.nz/wp-content/uploads/2024/03/19e5cb9a-21c7-4ca6-8c00-234091070b40-950x505.jpg)