ਡੇਢ ਘੰਟੇ ਤੋਂ ਵੱਧ ਸਮੇਂ ਤੱਕ ਡਾਊਨ ਰਹਿਣ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਸੇਵਾ ਬਹਾਲ ਕਰ ਦਿੱਤੀ ਗਈ ਹੈ। ਮੈਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੁਨੀਆ ਭਰ ਵਿੱਚ ਠੱਪ ਹੋ ਗਏ ਸੀ, ਪਰ ਹੁਣ ਉਨ੍ਹਾਂ ਦੀ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ ਹੈ। ਰਾਤ ਕਰੀਬ 8.30 ਵਜੇ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਗੜਬੜੀ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾਵਾਂ ਦੇ ਖਾਤੇ ਆਪਣੇ ਆਪ ਲਾਗ ਆਊਟ ਹੋ ਗਏ। ਹਾਲਾਂਕਿ ਹੁਣ ਮੈਟਾ ਦੀ ਸਰਵਿਸ ਆਮ ਵਾਂਗ ਹੋ ਗਈ ਹੈ। ਮੇਟਾ ਦੇ ਕਈ ਪਲੇਟਫਾਰਮ ਡਾਊਨ ਹੋਣ ‘ਤੇ ਕੰਪਨੀ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਸੀ ਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਸਾਡੀ ਸੇਵਾ ਦੀ ਵਰਤੋਂ ਕਰਨ ‘ਚ ਦਿੱਕਤ ਆ ਰਹੀ ਹੈ। ਅਸੀਂ ਇਸਨੂੰ ਠੀਕ ਕਰਨ ਵਿੱਚ ਰੁੱਝੇ ਹੋਏ ਹਾਂ। ਹਾਲਾਂਕਿ ਹੁਣ ਕੰਪਨੀ ਨੇ ਇਸ ਸਮੱਸਿਆ ‘ਤੇ ਕਾਬੂ ਪਾ ਲਿਆ ਹੈ ਅਤੇ ਮੇਟਾ ਦੇ ਸਰਵਰ ਚਾਲੂ ਹੋ ਗਏ ਹਨ।
ਇਸ ਤੋਂ ਪਹਿਲਾਂ ਦੁਨੀਆ ਭਰ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਕਰੋੜਾਂ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਨਾ ਤਾਂ ਕੋਈ ਇੰਸਟਾਗ੍ਰਾਮ ‘ਤੇ ਰੀਲ ਦੇਖ ਸਕਦਾ ਸੀ, ਨਾ ਹੀ ਫੇਸਬੁੱਕ ਕੰਮ ਕਰ ਰਹੀ ਸੀ। ਮੈਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਲੋਕਾਂ ਦੇ ਖਾਤੇ ਆਪਣੇ ਆਪ ਲੌਗ ਆਊਟ ਹੋ ਗਏ ਸਨ। ਫਿਲਹਾਲ, ਮੈਟਾ ਨੇ ਅਧਿਕਾਰਤ ਤੌਰ ‘ਤੇ ਇਹ ਨਹੀਂ ਦੱਸਿਆ ਹੈ ਕਿ ਇਸਦੇ ਸਰਵਰ ‘ਚ ਅਸਲ ਵਿੱਚ ਕੀ ਗੜਬੜੀ ਆਈ ਸੀ। ਔਨਲਾਈਨ ਪਲੇਟਫਾਰਮਾਂ ਅਤੇ ਵੈਬਸਾਈਟਾਂ ਦੀ ਨਿਗਰਾਨੀ ਕਰਨ ਵਾਲੇ ਇੱਕ ਪੋਰਟਲ ਡਾਉਨਡਿਟੈਕਟਰ ਦੇ ਅਨੁਸਾਰ, ਦੁਨੀਆ ਭਰ ਦੇ ਸੈਂਕੜੇ ਹਜ਼ਾਰਾਂ ਉਪਭੋਗਤਾਵਾਂ ਨੇ ਰਿਪੋਰਟ ਕੀਤੀ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹਨ। ਦੁਨੀਆ ਭਰ ਦੇ ਯੂਜ਼ਰਸ ਨੇ ਦੱਸਿਆ ਸੀ ਕਿ ਦੋਵੇਂ ਪਲੇਟਫਾਰਮ ਕੰਮ ਨਹੀਂ ਕਰ ਰਹੇ ਸਨ। DownDetector ‘ਤੇ, ਲੋਕ ਰੀਅਲ ਟਾਈਮ ਵਿੱਚ ਵੈੱਬਸਾਈਟਾਂ ਅਤੇ ਸੇਵਾਵਾਂ ਬਾਰੇ ਰਿਪੋਰਟ ਕਰ ਸਕਦੇ ਹਨ।