ਟੇਟਾ ਵਿੱਚ ਇੱਕ ਵਿਅਕਤੀ ‘ਤੇ ਉਸ ਦੇ ਕੰਮ ਵਾਲੀ ਥਾਂ ‘ਤੇ ਹੋਏ ਹਿੰਸਕ ਹਮਲੇ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਈ ਸਟਰੀਟ ਦੇ ਪਤੇ ‘ਤੇ ਹਮਲਾ 26 ਫਰਵਰੀ ਨੂੰ ਸ਼ਾਮ 5.20 ਵਜੇ ਦੇ ਕਰੀਬ ਹੋਇਆ ਦੱਸਿਆ ਗਿਆ ਸੀ। ਡਿਟੈਕਟਿਵ ਇੰਸਪੈਕਟਰ ਨਿਕ ਪ੍ਰਿਚਰਡ ਨੇ ਕਿਹਾ ਕਿ ਅਪਰਾਧੀਆਂ ਨੇ ਵਿਅਕਤੀ ‘ਤੇ ਹਮਲਾ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਸਨ। ਪੀੜਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ ਪਰ ਹੁਣ ਉਹ ਸਥਿਰ ਅਤੇ ਠੀਕ ਹਾਲਤ ‘ਚ ਹੈ। ਪ੍ਰਿਚਰਡ ਨੇ ਕਿਹਾ ਕਿ ਇਹ ਇੱਕ targeted ਘਟਨਾ ਸੀ ਅਤੇ ਕਮਿਊਨਿਟੀ ਲਈ ਕੋਈ ਸੁਰੱਖਿਆ ਖਤਰਾ ਨਹੀਂ ਸੀ। ਇੱਕ 26 ਸਾਲਾ ਵਿਅਕਤੀ 14 ਮਾਰਚ ਨੂੰ ਹੱਟ ਵੈਲੇਰੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਦਕਿ ਇੱਕ 34 ਸਾਲਾ ਅਤੇ ਇੱਕ 35 ਸਾਲਾ ਵਿਅਕਤੀ 19 ਮਾਰਚ ਨੂੰ ਪੇਸ਼ ਕੀਤੇ ਜਾਣਗੇ।
![](https://www.sadeaalaradio.co.nz/wp-content/uploads/2024/03/IMG-20240305-WA0005-950x505.jpg)