ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਆਕਲੈਂਡ ਦੇ ਪੈਟਰੋਲ ਸਟੇਸ਼ਨ ‘ਤੋਂ ਸਾਹਮਣੇ ਆਇਆ ਹੈ। ਜਿੱਥੇ ਸਵੇਰੇ-ਸਵੇਰੇ ਲੁੱਟ ਦੌਰਾਨ ਇੱਕ ਕਰਮਚਾਰੀ ਨੂੰ ਵੀ ਧਮਕਾਇਆ ਗਿਆ ਹੈ। ਵੈਸਟਰਨ ਸਪ੍ਰਿੰਗਜ਼ ਵਿੱਚ ਕੈਲਟੇਕਸ ਵਿੱਚ ਹੋਈ ਲੁੱਟ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ, ਘਟਨਾ ਐਤਵਾਰ ਸਵੇਰੇ 7 ਵਜੇ ਤੋਂ ਬਾਅਦ ਵਾਪਰੀ ਸੀ। ਇੱਕ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ “ਕਈ ਲੋਕਾਂ” ਦੇ ਇੱਕ ਸਮੂਹ ਨੇ ਸਟੇਸ਼ਨ ਅਟੈਂਡੈਂਟ ਨੂੰ ਧਮਕੀ ਦਿੱਤੀ ਸੀ।
ਪੁਲਿਸ ਨੇ ਕਿਹਾ ਕਿ ਕਰਮਚਾਰੀ ਡਰ ਗਿਆ ਸੀ ਪਰ ਨੁਕਸਾਨ ਤੋਂ ਬਚਾਅ ਹੈ। ਅਪਰਾਧੀਆਂ ਨੇ ਇੱਕ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਕਈ ਚੀਜ਼ਾਂ ਚੋਰੀ ਕਰ ਲਈਆਂ। ਇਹ ਪੈਟਰੋਲ ਸਟੇਸ਼ਨ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਲੁੱਟਿਆ ਗਿਆ ਹੈ। ਮਈ 2023 ਵਿੱਚ ਦੋ ਲੋਕਾਂ ਨੇ ਇਸ ਪੈਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਨੂੰ ਪੁਲਿਸ ਨੇ “ਹਿੰਸਕ ਹਮਲਾ” ਦੱਸਿਆ ਸੀ।