ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੈਲਿੰਗਟਨ ਵਿੱਚ ਗ੍ਰਿਫਤਾਰੀ ਲਈ ਲੋੜੀਂਦਾ ਇੱਕ “ਬਹੁਤ ਖਤਰਨਾਕ” ਵਿਅਕਤੀ ਹੁਣ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਇੱਕ 35 ਸਾਲਾ ਵਿਅਕਤੀ ਕੋਲੋਂ ਬਚਣ ਦੀ ਚਿਤਾਵਨੀ ਦਿੱਤੀ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਵਿਅਕਤੀ ਨੂੰ ਸੋਮਵਾਰ ਨੂੰ ਹੱਟ ਵੈਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਹ ਵਿਅਕਤੀ ਕੌਣ ਹੈ ਜਾ ਇਸ ਦੇ ਵੱਲੋਂ ਕਿਹੜੇ ਅਪਰਾਧ ਕੀਤੇ ਗਏ ਹਨ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
