[gtranslate]

ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ ਸਾਹਮਣੇ ਆਏ 33 ਨਵੇਂ ਕੋਵਿਡ ਕਮਿਊਨਿਟੀ ਕੇਸ

33 new covid 19 community cases

ਨਿਊਜ਼ੀਲੈਂਡ ‘ਚ ਕੋਰੋਨਾ ਦੀ ਰਫਤਾਰ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਸੋਮਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਅੱਜ ਕਮਿਊਨਿਟੀ ਦੇ ਵਿੱਚ 33 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚ ਸਾਹਮਣੇ ਆਏ ਹਨ। ਇਸ ਆਕਲੈਂਡ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 955 ਹੋ ਗਈ ਹੈ, ਜੋ ਕਿ ਆਕਲੈਂਡ ਵਿੱਚ 938 ਅਤੇ ਵੈਲਿੰਗਟਨ ਵਿੱਚ 18 ਹਨ।

ਹਸਪਤਾਲਾਂ ਵਿੱਚ ਕੋਵਿਡ -19 ਦੇ 21 ਕੇਸ ਹਨ, ਜਿਨ੍ਹਾਂ ਵਿੱਚ ਚਾਰ ਇੰਟੈਂਸਿਵ ਕੇਅਰ ਮਾਮਲੇ ਵੀ ਸ਼ਾਮਿਲ ਹਨ। ਮਿਡਲਮੋਰ ਹਸਪਤਾਲ ਵਿੱਚ 10, ਆਕਲੈਂਡ ਸਿਟੀ ਹਸਪਤਾਲ ਵਿੱਚ ਸੱਤ ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਚਾਰ ਕੇਸ ਹਨ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 3593 ਕੇਸਾਂ ਦੀ ਪੁਸ਼ਟੀ ਹੋ ​​ਚੁੱਕੀ ਹੈ।

Leave a Reply

Your email address will not be published. Required fields are marked *