ਬੀਤੀ ਰਾਤ ਵੈਰਾਰਪਾ ‘ਚ ਚੱਲੀਆਂ ਤੇਜ਼ ਹਵਾਵਾਂ ਨੇ ਲੱਗਭਗ 750 ਗਾਹਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ, ਜਿਸ ਕਾਰਨ ਹੁਣ ਬਿਜਲੀ ਕੰਪਨੀ ਦੇ ਕਰਮਚਾਰੀ ਰਾਤ ਭਰ ਤੇਜ਼ ਹਵਾਵਾਂ ਦੇ ਕਾਰਨ ਖੇਤਰ ਵਿੱਚ ਪ੍ਰਭਾਵਿਤ ਹੋਈ ਬਿਜਲੀ ਸਪਲਾਈ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਆਪਣੇ ਇੱਕ ਬਿਆਨ ਵਿੱਚ, ਪਾਵਰਕੋ ਨੇ ਕਿਹਾ ਕਿ ਗਾਹਕਾਂ ਦੀ ਸਹਾਇਤਾ ਲਈ ਕਰਮਚਾਰੀਆਂ ਵੱਲੋਂ ਰਾਤ 9 ਵਜੇ ਤੱਕ ਕੰਮ ਕਰਨ ਤੋਂ ਬਾਅਦ ਬਿਜਲੀ ਬਹਾਲ ਕਰਨ ਲਈ ਸ਼ਨੀਵਾਰ ਸਵੇਰੇ 7 ਵਜੇ ਕੰਮ ਮੁੜ ਸ਼ੁਰੂ ਹੋਇਆ ਹੈ।
ਕਾਰਟਰਟਨ (Carterton) ਦੇ ਬਾਹਰ 202 ਗਾਹਕਾਂ ਲਈ ਸਭ ਤੋਂ ਵੱਡਾ ਸਿੰਗਲ outage ਹੈ, ਜਿਨ੍ਹਾਂ ਨੇ ਸਵੇਰੇ 3:30 ਵਜੇ ਦੇ ਬਾਅਦ ਤੇਜ਼ ਹਵਾਵਾਂ ਕਾਰਨ ਬਿਜਲੀ ਗੁਆ ਦਿੱਤੀ ਹੈ। ਨੈਟਵਰਕ ਸੰਚਾਲਨ ਪ੍ਰਬੰਧਕ ਸਕੌਟ ਹੌਰਨੀਬਲੋ ਦਾ ਕਹਿਣਾ ਹੈ ਕਿ ਬੇਹਤਰ ਸਥਿਤੀਆਂ ਵਿੱਚ ਕੰਮ ਚੰਗੀ ਤਰਾਂ ਅੱਗੇ ਵੱਧ ਰਿਹਾ ਹੈ। ਅਸੀਂ ਬਿਜਲੀ ਬਹਾਲ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ ਅਤੇ ਅੱਜ ਸਾਰਿਆਂ ਨੂੰ ਦੁਬਾਰਾ ਬਿਜਲੀ ਮੁਹਈਆ ਕਰਵਾਉਣ ਦੀ ਉਮੀਦ ਕਰਦੇ ਹਾਂ।” ਪਾਵਰਕੌ ਨੂੰ ਉਮੀਦ ਹੈ ਕਿ ਰਾਤ 12 ਵਜੇ ਤੱਕ ਜ਼ਿਆਦਾਤਰ ਬਿਜਲੀ ਬਹਾਲ ਹੋ ਜਾਵੇਗੀ।