ਪਿਛਲੇ ਸਾਲ ਵਰਕ ਵੀਜ਼ੇ ਉੱਤੇ ਨਿਊਜ਼ੀਲੈਂਡ ਆਏ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਨ ਗਵਾਉਣ ਵਾਲਾ ਗੁਰਸਿੱਖ ਨੌਜਵਾਨ ਪਟਿਆਲਾ ਦੇ ਪਿੰਡ ਫਤਹਿਗੜ੍ਹ ਛੰਨਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਕਟਾਇਆ ਤੋਂ 30 ਕਿਲੋਮੀਟਰ ਦੂਰ ਪੇਂਡੂ ਇਲਾਕੇ ‘ਚ ਵਾਪਰੇ ਹਾਦਸੇ ‘ਚ ਨੌਜਵਾਨ ਦੀ ਮੌਤ ਹੋਈ ਹੈ। ਹਾਦਸੇ ਮੌਕੇ ਕਾਰ ‘ਚ ਚਾਰ ਹੋਰ ਨੌਜਵਾਨ ਵੀ ਸਵਾਰ ਸਨ, ਜਿਨ੍ਹਾਂ ਵਿੱਚੋਂ 3 ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਜਿਸ ਮਾਲਕ ਕੋਲ ਨੌਜਵਾਨ ਕੰਮ ਕਰਦਾ ਸੀ ਉਨ੍ਹਾਂ ਵੱਲੋਂ ਵੀ ਪਰਿਵਾਰ ਦੀ ਆਰਥਿਕ ਮੱਦਦ ਦੇ ਨਾਲ ਸਤਿਗੁਰ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਸਬੰਧੀ ਵੀ ਮੱਦਦ ਦਾ ਭਰੋਸਾ ਦਿੱਤਾ ਗਿਆ ਹੈ। ਸੁਪਰੀਮ ਸਿੱਖ ਸੁਸਾਇਟੀ, ਨਿਊਜੀਲੈਂਡ ਸਰਕਾਰ ਤੇ ਭਾਰਤੀ ਹਾਈ ਕਮਿਸ਼ਨ ਦੀ ਮੱਦਦ ਨਾਲ ਨੌਜਵਾਨ ਦੀ ਮ੍ਰਤਿਕ ਦੇਹ ਵੀ ਇੰਡੀਆ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨੌਜਵਾਨ ਦੇ ਪਰਿਵਾਰ ਦੀ ਆਰਥਿਕ ਮੱਦਦ ਦੇ ਲਈ ਇਹ https://givealittle.co.nz/cause/help-satgur-family ਪੇਜ਼ ਵੀ ਸ਼ੁਰੂ ਕੀਤਾ ਗਿਆ ਹੈ।
