ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਨਜ਼ਰ ਆਈ ਬਾਲ ਕਲਾਕਾਰ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। 19 ਸਾਲ ਦੀ ਉਮਰ ‘ਚ ਸੁਹਾਨੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਹਾਨੀ ਦੀ ਮੌਤ 17 ਫਰਵਰੀ ਸ਼ਨੀਵਾਰ ਨੂੰ ਦਿੱਲੀ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗਲਤ ਇਲਾਜ ਕਾਰਨ ਸੁਹਾਨੀ ਦੀ ਮੌਤ ਹੋਈ ਹੈ। ਸੁਹਾਨੀ ਨੇ ਫਿਲਮ ‘ਦੰਗਲ’ ‘ਚ ਛੋਟੀ ਬਬੀਤਾ ਦਾ ਕਿਰਦਾਰ ਨਿਭਾਇਆ ਸੀ। ਹੁਣ ਇੰਡਸਟਰੀ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਜਾਣਕਾਰੀ ਮੁਤਾਬਿਕ ਸੁਹਾਨੀ ਭਟਨਾਗਰ ਦੇ ਕੁਝ ਸਮਾਂ ਪਹਿਲਾਂ ਲੱਤ ‘ਤੇ ਸੱਟ ਲੱਗ ਗਈ ਸੀ। ਸੁਹਾਨੀ ਨੇ ਲੱਤ ਵਿੱਚ ਫਰੈਕਚਰ ਦਾ ਇਲਾਜ ਕਰਵਾਇਆ ਸੀ। ਪਰ ਦਵਾਈਆਂ ਦੇ ਮਾੜੇ ਪ੍ਰਭਾਵ ਹੋਣੇ ਸ਼ੁਰੂ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਦੇ ਸਰੀਰ ‘ਚ ਤਰਲ ਪਦਾਰਥ ਬਣਨਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਸੁਹਾਨੀ ਦੀ ਮੌਤ ਹੋ ਗਈ। ਸੁਹਾਨੀ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਸੀ।