ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਬੀਤੀ ਰਾਤ ਤੋਂ ਹਰਿਆਣਾ ਦੀ ਸਰਹੱਦ ‘ਤੇ ਡੇਰੇ ਲਾਏ ਹੋਏ ਹਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਦਿੱਲੀ ਮਾਰਚ ਲਈ ਟੈਂਟ, ਰਾਸ਼ਨ ਅਤੇ ਹੋਰ ਸਮਾਨ ਨਾਲ ਟਰੈਕਟਰ ਟਰਾਲੀਆਂ ਭਰ ਕੇ ਰਵਾਨਾ ਹੋਏ ਹਨ। 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਨਾਲ ਹਜ਼ਾਰਾਂ ਕਿਸਾਨ ਸੋਮਵਾਰ ਦੇਰ ਰਾਤ ਤੱਕ ਹਰਿਆਣਾ ਸਰਹੱਦ ਦੇ ਨੇੜੇ ਪਹੁੰਚ ਗਏ ਸੀ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਨੇ ਡੱਬਵਾਲੀ, ਚਾਂਦਪੁਰਾ, ਖਨੌਰੀ, ਸ਼ੰਭੂ ਅਤੇ ਝਰਮੜੀ ਦੀਆਂ ਹੱਦਾਂ ਨੂੰ ਸੜਕ ’ਤੇ ਕੰਡਿਆਲੀ ਤਾਰਾਂ, ਸੀਮਿੰਟ ਦੇ ਬਲਾਕ ਅਤੇ ਲੋਹੇ ਦੇ ਕਿੱਲੇ ਲਗਾ ਕੇ ਸੀਲ ਕਰ ਦਿੱਤਾ ਹੈ। ਦੱਸ ਦੇਈਏ ਬੀਤੀ ਰਾਤ ਹੋਈ ਮੀਟਿੰਗ ‘ਚ ਕਿਸਾਨਾਂ ਦੀ ਸਰਕਾਰ ਨਾਲ ਸਹਿਮਤੀ ਨਹੀਂ ਬਣੀ।
10 ਵਜੇ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਸਾਨ, 5.30 ਘੰਟੇ ਚੱਲੀ ਮੀਟਿੰਗ ‘ਚ ਨਹੀਂ ਬਣੀ ਸਹਿਮਤੀ