ਡੁਨੇਡਿਨ ‘ਚ ਕੁੱਝ ਦਿਨ ਪਹਿਲਾ ਆਪਣੇ ਹੀ ਘਰ ਦੇ ਬਾਹਰ ਮ੍ਰਿਤਕ ਮਿਲੇ ਗੁਰਜੀਤ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦਰਅਸਲ ਇੱਕ 33 ਸਾਲਾ ਵਿਅਕਤੀ ਨੂੰ ਕਤਲ ਮਾਮਲੇ ‘ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀ ਨੂੰ ਸੋਮਵਾਰ ਨੂੰ ਡੁਨੇਡਿਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਕਾਲਮ ਕਰੌਡਿਸ ਨੇ ਕਿਹਾ ਕਿ ਜਾਂਚਕਰਤਾਵਾਂ ਦੀ ਇੱਕ ਵੱਡੀ ਟੀਮ ਨੇ ਮਾਮਲੇ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਹਨ ਇੱਕ ਹੋਰ ਰਿਹਾਇਸ਼ੀ ਜਾਇਦਾਦ ਅਤੇ ਕੰਮ ਵਾਲੀ ਥਾਂ ਅਜੇ ਵੀ ਚੱਲ ਰਹੀ ਜਾਂਚ ਦਾ ਹਿੱਸਾ ਹਨ। ਆਮ ਲੋਕਾਂ ਵਲੋਂ ਇਸ ਮਾਮਲੇ ਵਿੱਚ ਦਿੱਤੀ ਗਵਾਹੀ ਤੇ ਸੀਸੀਟੀਵੀ ਫੁਟੇਜ ਕਾਫੀ ਸਹਾਇਕ ਸਾਬਿਤ ਹੋਈ ਹੈ। ਦੱਸ ਦੇਈਏ ਪਿਛਲੇ ਦਿਨੀ ਗੁਰਜੀਤ ਸਿੰਘ ਦੇ ਪਿਤਾ ਵੀ ਪੰਜਾਬ ਤੋਂ ਨਿਊਜ਼ੀਲੈਂਡ ਪਹੁੰਚੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ,” ਉਹ ਪੁਲਿਸ ਦੇ ਕੰਮ ਤੋਂ ਖੁਸ਼ ਹਨ, ਪਰ ਉਹ ਜਵਾਬ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਚਾਹੁੰਦੇ ਹਨ।
![](https://www.sadeaalaradio.co.nz/wp-content/uploads/2024/02/IMG-20240205-WA0003-950x534.jpg)