ਭਾਰਤੀ ਸਟਾਰ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਮੁਖਰਜੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਤਲਾਕ ਹੋਣ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਸ਼ਿਖਰ ਧਵਨ ਵੱਲੋਂ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਆਇਸ਼ਾ ਮੁਖਰਜੀ ਦੀ ਇਹ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਇਸ਼ਾ ਦਾ ਇਸ ਤੋਂ ਪਹਿਲਾ ਵੀ ਤਲਾਕ ਹੋ ਚੁੱਕਾ ਹੈ, ਪਹਿਲੇ ਵਿਆਹ ਤੋਂ ਉਨ੍ਹਾਂ ਦੀਆ 2 ਧੀਆਂ ਹਨ। ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਨੇ ਸਾਲ 2012 ਵਿੱਚ ਵਿਆਹ ਕੀਤਾ ਸੀ। ਸ਼ਿਖਰ-ਆਇਸ਼ਾ ਦਾ 7 ਸਾਲ ਦਾ ਬੇਟਾ ਹੈ, ਜਿਸ ਦਾ ਨਾਂ ਜ਼ੋਰਾਵਰ ਹੈ। ਜ਼ੋਰਾਵਰ ਦਾ ਜਨਮ 2014 ਵਿੱਚ ਹੋਇਆ ਸੀ। ਮੈਲਬੌਰਨ ਦੀ ਰਹਿਣ ਵਾਲੀ ਆਇਸ਼ਾ ਮੁਖਰਜੀ ਵਿਆਹ ਦੇ 8 ਸਾਲਾਂ ਬਾਅਦ ਕ੍ਰਿਕਟਰ ਸ਼ਿਖਰ ਧਵਨ ਤੋਂ ਵੱਖ ਹੋ ਗਈ ਹੈ।
View this post on Instagram
ਇਸ ਵਿੱਚ ਆਇਸ਼ਾ ਮੁਖਰਜੀ ਨੇ ਤਲਾਕ ਨਾਲ ਜੁੜੀਆਂ ਗੱਲਾਂ ਲਿਖੀਆਂ ਹਨ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਸ਼ਿਖਰ ਧਵਨ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਆਇਸ਼ਾ ਨੇ ਇੰਸਟਾਗ੍ਰਾਮ ‘ਤੇ ਤਲਾਕ ਬਾਰੇ ਲਿਖਿਆ ਕਿ ਇੱਕ ਵਾਰ ਤਲਾਕ ਹੋ ਜਾਣ ਤੋਂ ਬਾਅਦ ਅਜਿਹਾ ਲਗਦਾ ਸੀ ਕਿ ਦੂਜੀ ਵਾਰ ਬਹੁਤ ਕੁੱਝ ਦਾਅ ‘ਤੇ ਲੱਗਾ ਹੋਇਆ ਹੈ। ਮੈ ਕਾਫੀ ਕੁੱਝ ਸਾਬਿਤ ਕਰਨਾ ਸੀ। ਇਸ ਲਈ ਜਦੋਂ ਮੇਰਾ ਦੂਜਾ ਵਿਆਹ ਟੁੱਟਿਆਂ ਤਾਂ ਇਹ ਬਹੁਤ ਡਰਾਉਣਾ ਸੀ।
ਆਇਸ਼ਾ ਨੇ ਲਿਖਿਆ ਕਿ ਮੈਂ ਸੋਚਿਆ ਕਿ ਤਲਾਕ ਇੱਕ ਗੰਦਾ ਸ਼ਬਦ ਹੈ ਪਰ ਫਿਰ ਮੇਰਾ ਦੋ ਵਾਰ ਤਲਾਕ ਹੋ ਗਿਆ। ਇਹ ਮਜ਼ਾਕੀਆ ਹੈ ਕਿ ਸ਼ਬਦਾਂ ਦੇ ਕਿੰਨੇ ਸ਼ਕਤੀਸ਼ਾਲੀ ਅਰਥ ਅਤੇ ਸੰਬੰਧ ਹੋ ਸਕਦੇ ਹਨ। ਮੈਂ ਤਲਾਕਸ਼ੁਦਾ ਵਜੋਂ ਆਪਣੇ ਆਪ ‘ਤੇ ਇਸਦਾ ਅਹਿਸਾਸ ਕੀਤਾ। ਜਦੋਂ ਮੈਂ ਪਹਿਲੀ ਵਾਰ ਤਲਾਕ ਲਿਆ, ਤਾਂ ਮੈਂ ਬਹੁਤ ਡਰੀ ਹੋਈ ਸੀ, ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਹਾਂ। ਮੈਂ ਆਪਣੇ ਬੱਚਿਆਂ ਨੂੰ ਨੀਵਾਂ ਦਿਖਾ ਰਹੀ ਹਾਂ ਅਤੇ ਕੁੱਝ ਹੱਦ ਤੱਕ ਮੈਨੂੰ ਲਗਦਾ ਹੈ ਕਿ ਮੈਂ ਰੱਬ ਦਾ ਵੀ ਅਪਮਾਨ ਕੀਤਾ ਹੈ। ਤਲਾਕ ਇੱਕ ਬਹੁਤ ਹੀ ਗੰਦਾ ਸ਼ਬਦ ਸੀ। ਇਸ ਲਈ ਕਲਪਨਾ ਕਰੋ ਕਿ ਇਹ ਮੇਰੇ ਨਾਲ ਦੁਬਾਰਾ ਹੋਇਆ। ਇਹ ਭਿਆਨਕ ਸੀ।