[gtranslate]

ਸਿੱਖ ਸੁਪਰੀਮ ਸੁਸਾਇਟੀ ਵੱਲੋਂ ਕਰਵਾਇਆ ਗਿਆ 10 ਵਾਂ ਗੁਰਮਤਿ ਸਮਾਗਮ, ਭਾਈ ਪਿੰਦਰਪਾਲ ਸਿੰਘ ਜੀ ਬੋਲੇ – “ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਗੁਰੂ ਵਾਲੀਆ ਬਣਨ”

the 10th gurmati event organized

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਤੇ ਚਮਕੋਰ ਸਾਹਿਬ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੀ ਯਾਦ ‘ਚ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਹੇਠ ਗੁਰਦਵਾਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੈਫਲਾਬਾਦ ਵਿਖੇ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਵਿਰਕ ਦੇ ਯਤਨਾਂ ਸਦਕਾ10 ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ‘ਤੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਥਾ ਵਾਚਕ ਜਿਨ੍ਹਾਂ ‘ਚ ਗਿਆਨੀ ਪਿੰਦਰਪਾਲ ਸਿੰਘ ਕਥਾਵਾਚਕ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਗਿਆਨੀ ਗੁਰਮੁਖ ਸਿੰਘ ਐੱਮ. ਏ. ਕਵੀਸ਼ਰ ਤੇ ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦਵਾਰਾ ਗੁਰਸਰ ਸਾਹਿਬ,ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਮਾਝੇ ਵਾਲੀਆਂ ਬੀਬੀਆਂ ਸਰਬਜੀਤ ਕੌਰ ਦਾ ਢਾਡੀ ਜਥਾ,ਭਾਈ ਦੀਪ ਸਿੰਘ ਹਜੂਰੀ ਰਾਗੀ ਟਾਕਾਨਿਨੀ ਗੁਰਦੁਆਰਾ ਨਿਊਜੀਲੈਡ ਆਦਿ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।

ਭਾਈ ਪਿੰਦਰਪਾਲ ਸਿੰਘ ਨੇ ਸੰਗਤਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ। ਉਨਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ, ਕਥਾਵਾਚਕਾਂ ਆਦਿ ਪ੍ਰਚਾਰਕਾਂ ਦਾ ਬਣਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸਮਾਗਮ ਦੌਰਾਨ ਸ਼ਾਮਿਲ ਹੋਏ ਸੰਤ ਬਾਬਾ ਲੀਡਰ ਸਿੰਘ ਜੀ,ਸੰਤ ਬਾਬਾ ਅਮਰੀਕ ਸਿੰਘ ਖੂਖਰੈਣ, ਸੰਤ ਬਾਬਾ ਮਹਾਤਮਾ ਮੁਨੀ ਖੈੜਾ ਬੇਟ, ਸੰਤ ਬਾਬਾ ਜੈ ਸਿੰਘ ਮਹਿਮਦਵਾਲ, ਸੰਤ ਬਾਬਾ ਹਰਜੀਤ ਸਿੰਘ ਨਵਾਂ ਠੱਠਾ, ਸੰਤ ਬਾਬਾ ਸ਼ਮਸ਼ੇਰ ਸਿੰਘ ਜਾਤੀਕੇ, ਬਾਬਾ ਗੁਰਮੇਜ ਸਿੰਘ ਬਿੱਲੀ ਵੜੈਚ ਆਦਿ ਤੇ ਪੰਤਵੰਤੇ ਸੱਜਣਾ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਗਤਾਂ ਵਾਸਤੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਤੇ ਭਾਈ ਦਲਜੀਤ ਸਿੰਘ ਵਿਰਕ, ਪ੍ਰਧਾਨ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ, ਬੀਬੀ ਜਸਵੀਰ ਕੌਰ, ਹਰਵਿੰਦਰ ਕੌਰ, ਗੁਰਿੰਦਰਜੀਤ ਸਿੰਘ ਪ੍ਰਧਾਨ ਸਿੱਖ ਹੈਰੀਟੇਜ ਸਕੂਲ, ਬੀਬੀ ਦਲਬੀਰ ਕੌਰ, ਭਾਈ ਸੁਖਜੀਤ ਸਿੰਘ, ਗੁਰਵਿੰਦਰ ਸਿੰਘ ਮੈਨੇਜਰ ਸ਼੍ਰੀ ਦਰਬਾਰ ਸਾਹਿਬ, ਕੁਲਦੀਪ ਸਿੰਘ ਰਾਜਾ, ਬਲਰਾਜ ਸਿੰਘ, ਗੁਰਦਿਆਲ ਸਿੰਘ ਵਿਰਕ,ਨਿਮਰਤ ਸਿੰਘ, ਤਰਮਿੰਦਰ ਸਿੰਘ ਮਾਨ, ਮਨਵੀਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ,ਪਿਆਰਾ ਸਿੰਘ, ਭਾਈ ਵਰਿਆਮ ਸਿੰਘ ਯੂਕੇ, ਭਾਈ ਗੁਰਿੰਦਰ ਸਿੰਘ ਮੱਤੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਜੀਤ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਅਵਜੋਤ ਕੌਰ, ਬੀਬੀ ਕੁਲਬੀਰ ਕੌਰ, ਭਾਈ ਗੁਰਵਿੰਦਰ ਸਿੰਘ, ਭਾਈ ਸੁਖਜੀਤ ਸਿੰਘ, ਬਾਬਾ ਗਿਆਨ ਸਿੰਘ,ਡਾ ਪਰਮਜੀਤ ਸਿੰਘ, ਸੱਜਣ ਸਿੰਘ ਚੀਮਾ ਅਰਜੁਨ ਐਵਾਰਡੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਅਕਾਸ਼ਦੀਪ ਸਿੰਘ ਜਿਲਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ, ਬਿਕਰਮ ਸਿੰਘ ਉਚਾ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਵਿਰਕ ਖੇਡ ਪ੍ਰਮੋਟਰ,ਬਾਬਾ ਨਿਰਮਲ ਸਿੰਘ ਸੈਫਲਾਬਾਦ, ਬਾਬਾ ਪ੍ਰਤਾਪ ਸਿੰਘ ਸੈਫਲਾਬਾਦ, ਬਾਬਾ ਹੀਰਾ ਸਿੰਘ ਟਾਹਲੀ ਸਾਹਿਬ, ਬਾਬਾ ਸੁੱਖਾ ਸਿੰਘ ਟਾਹਲੀ ਸਾਹਿਬ, ਗੁਰਵਿੰਦਰ ਕੌਰ ਗਤਕਾ ਕੋਚ, ਯਾਦਵਿੰਦਰ ਸਿੰਘ ਸਰਪੰਚ ਪਿੰਡ ਉਚਾ, ਗੁਰਿੰਦਰਪਾਲ ਸਿੰਘ ਭੁੱਲਰ ਬਲਾਕ ਸੰਮਤੀ ਮੈਂਬਰ, ਸਤਨਾਮ ਸਿੰਘ ਸਰਪੰਚ ਸੈਫਲਾਬਾਦ ਆਦਿ ਹਾਜ਼ਰ ਸਨ।

Likes:
0 0
Views:
333
Article Categories:
India News

Leave a Reply

Your email address will not be published. Required fields are marked *