ਇੱਕ ਸਾਬਕਾ ਵੈਰਾਰਾਪਾ ਜ਼ਿਲ੍ਹਾ ਸਿਹਤ ਬੋਰਡ [DHB] ਕਰਮਚਾਰੀ ਵੱਲੋਂ ਰੋਜ਼ਗਾਰ ਅਦਾਲਤ ਵਿੱਚ ਵੱਡਾ ਝਟਕਾ ਲੱਗਿਆ ਹੈ। ਦਰਅਸਲ ਮਹਿਲਾ ਨਰਸ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਹੁਣ ਮਹਿਲਾ ਨਰਸ ਨੂੰ $20,000 ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਦਰਅਸਲ ਮਹਿਲਾ ਨਰਸ ਦੇ ਵੱਲੋਂ ਵੈਕਸੀਨ ਵਿਰੋਧੀ ਇੱਕ ਪੋਸਟ ਪਾਈ ਗਈ ਸੀ ਜਿਸ ਕਾਰਨ ਨਰਸ ਨੂੰ ਕੰਮ ਤੋਂ ਵੀ ਹੱਥ ਧੋਣੇ ਪਏ ਸੀ। ਮਹਿਲਾ ਨਰਸ ਦੇ ਵੱਲੋਂ 2021 ਦੇ ਵਿੱਚ ਇਹ ਪੋਸਟ ਪਾਈ ਗਈ ਸੀ। ਇਸ ਮਗਰੋਂ ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ ਕੋਲ ਮਹਿਲਾ ਨੇ ਅਪੀਲ ਕੀਤੀ ਸੀ ਜੋ ਖ਼ਾਰਜ ਕੀਤੀ ਗਈ ਸੀ। ਇਸ ਮਗਰੋਂ ਹੁਣ ਇਮਪਲਾਇਮੈਂਟ ਕੋਰਟ ਨੇ ਵੀ ਮਹਿਲਾ ਦੀ ਅਪੀਲ ਖ਼ਾਰਜ ਕਰ ਦਿੱਤੀ ਹੈ। ਕੋਰਟ ਆਫ ਅਪੀਲ ਦੀ ਸੁਣਵਾਈ ਦੀ ਮਿਤੀ ਹੁਣ 18 ਮਾਰਚ ਲਈ ਤੈਅ ਕੀਤੀ ਗਈ ਹੈ। ਜੇ ਕੋਰਟ ਆਫ਼ ਅਪੀਲ ਵਿੱਚ ਵੀ ਅਸਫਲ ਹੋ ਜਾਂਦੀ ਹੈ ਤਾਂ ਟਰਨਰ ਨੂੰ Te Whatu Ora ਦੁਆਰਾ ਕੀਤੇ ਗਏ ਕੁਝ ਕਾਨੂੰਨੀ ਖਰਚਿਆਂ ਨੂੰ ਪੂਰਾ ਕਰਨ ਲਈ $20,000 ਦਾ ਭੁਗਤਾਨ ਕਰਨਾ ਪਏਗਾ।
![nurse fired over anti-vax posts](https://www.sadeaalaradio.co.nz/wp-content/uploads/2024/01/c5042478-8a03-4f1a-a347-e1e34e60dd01-950x534.jpg)