ਵੈਲਿੰਗਟਨ ਪੁਲਿਸ ਸਟੇਸ਼ਨ ਦੇ ਸੈੱਲਾਂ ‘ਚ ਬੰਦ ਇੱਕ ਔਰਤ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਔਰਤ ਪੁਲਿਸ ਹਿਰਾਸਤ ਵਿੱਚ ਸੀ ਅਤੇ ਉਹ ਵੇਲਿੰਗਟਨ ਸੈਂਟਰਲ ਪੁਲਿਸ ਸਟੇਸ਼ਨ ਵਿੱਚ ਸਵੇਰੇ 2.40 ਵਜੇ ਦੇ ਕਰੀਬ ਮ੍ਰਤਿਕ ਪਾਈ ਗਈ ਸੀ। ਇਸ ਦੌਰਾਨ ਔਰਤ ਨੂੰ “ਡਾਕਟਰੀ ਸਹਾਇਤਾ ਵੀ ਦਿੱਤੀ ਗਈ ਸੀ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।” ਬੁਲਾਰੇ ਨੇ ਕਿਹਾ ਕਿ ਉਸ ਨੂੰ ਸ਼ਨੀਵਾਰ ਦੇਰ ਰਾਤ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ ਔਰਤ ਦੀ ਮੌਤ ਕਿਵੇਂ ਹੋਈ ਹੈ ਇਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਔਰਤ ਦੀ ਮੌਤ ਸਬੰਧੀ ਵੀ ਜਾਂਚ ਵੀ ਕਰਵਾਈ ਜਾਵੇਗੀ।