ਵੈਲਿੰਗਟਨ ਵਾਸੀਆਂ ਨੂੰ ਇਸ ਵਾਰ ਪਾਣੀ ਦੀ ਘਾਟ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਵੈਲਿੰਗਟਨ ਖੇਤਰ ‘ਚ ਅਗਲੇ ਦੋ ਹਫ਼ਤਿਆਂ ਵਿੱਚ level 3 water restrictions ਵਿੱਚ ਜਾਣਾ ਪੈ ਸਕਦਾ ਹੈ। ਕੌਂਸਲਾਂ ਅਤੇ ਐਮਰਜੈਂਸੀ ਅਥਾਰਟੀਆਂ ਇਸ ਗਰਮੀਆਂ ਵਿੱਚ ਪਾਣੀ ਦੀ ਗੰਭੀਰ ਘਾਟ ਦੀ ਸੰਭਾਵਨਾ ਲਈ ਤਿਆਰੀ ਕਰ ਰਹੀਆਂ ਹਨ। ਵਰਤਮਾਨ ਵਿੱਚ ਵੈਲਿੰਗਟਨ, ਅੱਪਰ ਹੱਟ, ਲੋਅਰ ਹੱਟ ਅਤੇ ਪੋਰੀਰੂਆ ਪੱਧਰ ਦੋ ਪਾਬੰਦੀਆਂ ਵਿੱਚ ਹਨ ਇੱਥੇ ਘਰੇਲੂ ਬਗੀਚੀ ‘ਚ ਛਿੜਕਾਅ ਅਤੇ ਸਿੰਚਾਈ ਪ੍ਰਣਾਲੀਆਂ ‘ਤੇ ਪਾਬੰਦੀ ਵੀ ਲਾਗੂ ਹੈ।
ਵੈਲਿੰਗਟਨ ਵਾਟਰ ਦੀ ਨਵੀਨਤਮ ਮਾਡਲਿੰਗ ਦਰਸਾਉਂਦੀ ਹੈ ਕਿ ਪਾਣੀ ਦੀ ਵਰਤੋਂ ਕਾਫੀ ਵੱਧ ਹੈ, ਪਿਛਲੇ ਹਫ਼ਤੇ ਦੀ ਰੋਜ਼ਾਨਾ ਵਰਤੋਂ 194 ਮਿਲੀਅਨ ਲੀਟਰ ‘ਤੇ ਪਹੁੰਚ ਗਈ ਹੈ। ਏਜੰਸੀ ਨੇ ਕਿਹਾ ਕਿ ਜੇਕਰ ਪਾਣੀ ਦੀ ਵਰਤੋਂ ਇਸੇ ਤਰ੍ਹਾਂ ਰਹਿੰਦੀ ਹੈ, ਤਾਂ ਉਨ੍ਹਾਂ ਨੂੰ ਅਗਲੇ ਇੱਕ ਤੋਂ ਦੋ ਹਫ਼ਤਿਆਂ ਵਿੱਚ ਲੈਵਲ 3 ਤੱਕ ਜਾਣ ਦੀ ਲੋੜ ਹੋ ਸਕਦੀ ਹੈ। ਵੈਲਿੰਗਟਨ ਖੇਤਰ ਦੀਆਂ ਪਾਣੀ ਦੀਆਂ ਸਮੱਸਿਆਵਾਂ ਨੇ ਇਸ ਗਰਮੀ ਵਿੱਚ ਪਾਣੀ ਦੀਆਂ ਸਖ਼ਤ ਪਾਬੰਦੀਆਂ ਅਤੇ ਲਗਭਗ ਰੋਜ਼ਾਨਾ ਵੱਡੇ ਪੱਧਰ ‘ਤੇ ਲੀਕ ਹੋਣ ਦੀਆਂ ਚਿਤਾਵਨੀਆਂ ਨਾਲ ਵਾਰ-ਵਾਰ ਸੁਰਖੀਆਂ ਬਟੋਰੀਆਂ ਹਨ। ਵੈਲਿੰਗਟਨ ਵਾਟਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਟੁੱਟੇ ਹੋਏ ਨੈੱਟਵਰਕ ਨੂੰ ਠੀਕ ਕਰਨ ਲਈ ਖੇਤਰ ਦੀਆਂ ਕੌਂਸਲਾਂ ਤੋਂ $760 ਮਿਲੀਅਨ ਦੇ ਹਿੱਸੇ ਦੀ ਲੋੜ ਹੈ।