[gtranslate]

IND vs ENG: ਆਖ਼ਰ ਸੁਲਝਿਆ ਵੀਜ਼ਾ ਵਿਵਾਦ, ਸ਼ੋਏਬ ਬਸ਼ੀਰ ਨੂੰ ਮਿਲੀ ਇਜਾਜ਼ਤ, ਜਾਣੋ ਕਦੋਂ ਪਹੁੰਚਣਗੇ ਭਾਰਤ ?

spinner shoaib bashir gets visa approval

ਜਿੱਥੇ ਭਾਰਤ ਅਤੇ ਇੰਗਲੈਂਡ ਵਿਚਾਲੇ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ ਪਿੱਚ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ, ਉੱਥੇ ਹੀ ਮੈਚ ਤੋਂ ਦੋ ਦਿਨ ਪਹਿਲਾਂ ਹੀ ਇਕ ਵੱਖਰੇ ਮੁੱਦੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ, ਜੋ ਕਿ ਵਿਵਾਦ ‘ਚ ਬਦਲ ਗਿਆ। ਦਰਅਸਲ ਇੰਗਲੈਂਡ ਦੇ ਨੌਜਵਾਨ ਸਪਿਨਰ ਸ਼ੋਏਬ ਬਸ਼ੀਰ ਵੀਜ਼ਾ ਨਾ ਮਿਲਣ ਕਾਰਨ ਟੀਮ ਨਾਲ ਭਾਰਤ ਨਹੀਂ ਆ ਸਕੇ ਅਤੇ ਉਨ੍ਹਾਂ ਨੂੰ ਯੂਏਈ ਤੋਂ ਬਰਤਾਨੀਆ ਪਰਤਣਾ ਪਿਆ। ਇਸ ਮੁੱਦੇ ‘ਤੇ ਕਾਫੀ ਹੰਗਾਮੇ ਤੋਂ ਬਾਅਦ ਹੁਣ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸ਼ੋਏਬ ਨੂੰ ਆਖਰਕਾਰ ਭਾਰਤ ਦਾ ਵੀਜ਼ਾ ਮਿਲ ਗਿਆ ਹੈ ਅਤੇ ਉਹ ਇਸ ਹਫਤੇ ਦੇ ਅੰਤ ਤੱਕ ਭਾਰਤ ਪਹੁੰਚ ਜਾਣਗੇ। ਇੰਗਲੈਂਡ ਕ੍ਰਿਕਟ ਬੋਰਡ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਇਸ ਦੌਰੇ ਲਈ ਇੰਗਲੈਂਡ ਕ੍ਰਿਕਟ ਬੋਰਡ ਨੇ 4 ਪ੍ਰਮੁੱਖ ਸਪਿਨਰਾਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕੀਤਾ ਸੀ, ਜਿਸ ‘ਚ ਬਸ਼ੀਰ, ਰੇਹਾਨ ਅਹਿਮਦ ਅਤੇ ਟਾਮ ਹਾਰਟਲੇ ਨੂੰ ਪਹਿਲੀ ਵਾਰ ਭਾਰਤ ਆਉਣ ਦਾ ਮੌਕਾ ਮਿਲ ਰਿਹਾ ਹੈ। ਭਾਰਤ ਆਉਣ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਆਬੂ ਧਾਬੀ ਵਿੱਚ 10 ਦਿਨਾਂ ਦਾ ਸਿਖਲਾਈ ਕੈਂਪ ਲਗਾਇਆ ਸੀ ਅਤੇ ਪੂਰੀ ਟੀਮ ਉੱਥੇ ਮੌਜੂਦ ਸੀ। ਬਸ਼ੀਰ ਵੀ ਇਸ ਦਾ ਹਿੱਸਾ ਸੀ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ 21 ਜਨਵਰੀ ਨੂੰ ਹੈਦਰਾਬਾਦ ਪਹੁੰਚੀ ਪਰ ਵੀਜ਼ਾ ਸਮੱਸਿਆ ਕਾਰਨ 20 ਸਾਲਾ ਸਪਿਨਰ ਬਸ਼ੀਰ ਨੂੰ ਵਾਪਸ ਪਰਤਣਾ ਪਿਆ।

 

Leave a Reply

Your email address will not be published. Required fields are marked *