ਨਿਊਜ਼ੀਲੈਂਡ ਵਾਸੀਆਂ ‘ਤੇ ਮਹਿੰਗਾਈ ਦੀ ਮਾਰ ਲਗਾਤਾਰ ਪੈ ਰਹੀ ਹੈ। ਇਸ ਵਿਚਾਲੇ ਹੁਣ ਜੇਨੇਸਿਸ ਐਨਰਜੀ ਨੇ ਵੀ ਦੇਸ਼ ਵਾਸੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਦਰਅਸਲ ਜੇਨੇਸਿਸ ਐਨਰਜੀ ਨੇ ਆਪਣੀਆਂ ਕੀਮਤਾਂ ਦੁਬਾਰਾ ਵਧਾਉਣ ਦਾ ਖੁਲਾਸਾ ਕੀਤਾ ਹੈ। ਜਿਸ ਦਾ ਸਿੱਧਾ ਮਤਲਬ ਹੈ ਕਿ ਹਜ਼ਾਰਾਂ ਕੀਵੀਆਂ ਦੇ ਬਿਜਲੀ ਬਿੱਲ ਹੋਰ ਮਹਿੰਗੇ ਹੋਣ ਵਾਲੇ ਹਨ। ਦੇਸ਼ ਵਾਸੀਆਂ ਲਈ ਇਹ ਇੱਕ ਵੱਡਾ ਝਟਕਾ ਹੈ। ਨੋਟਿਸ ਅਨੁਸਾਰ 23 ਫਰਵਰੀ ਤੋਂ ਉਨ੍ਹਾਂ ਦੀ ਬਿਜਲੀ ਦੀ ਕੀਮਤ ਹੋਰ ਵੀ ਵਧਣ ਦੀ ਸੰਭਾਵਨਾ ਹੈ। ਅੱਠ ਮਹੀਨਿਆਂ ਦੇ ਅਰਸੇ ਵਿੱਚ ਇਹ ਦੂਜਾ ਵਾਧਾ ਹੈ, ਕੁਝ ਗਾਹਕਾਂ ਦਾ ਕਹਿਣਾ ਹੈ ਕਿ ਇਹਨਾਂ ਨਵੀਆਂ ਤਬਦੀਲੀਆਂ ਦੇ ਤਹਿਤ ਉਹਨਾਂ ਦਾ ਰੋਜ਼ਾਨਾ ਬਿੱਲ ਦੁੱਗਣਾ ਹੋ ਜਾਵੇਗਾ। ਇਹ ਵਾਧਾ 37,707 ਗਾਹਕਾਂ ਨੂੰ ਪ੍ਰਭਾਵਿਤ ਕਰੇਗਾ। ਜੈਨੇਸਿਸ ਦੇ ਚੀਫ ਰਿਟੇਲ ਅਫਸਰ ਸਟੀਫਨ ਇੰਗਲੈਂਡ-ਹਾਲ ਨੇ ਕਿਹਾ ਕਿ ਕੀਮਤ ਵਿੱਚ ਵਾਧਾ ਮਹਿੰਗਾਈ ਦਾ ਨਤੀਜਾ ਹੈ, ਜਿਸ ਨਾਲ ਕੰਪਨੀ ਵਿੱਚ ਵਾਧਾ ਹੋਇਆ ਹੈ – ਬਿਜਲੀ ਪੈਦਾ ਕਰਨ ਅਤੇ ਇਸਨੂੰ ਗਾਹਕਾਂ ਤੱਕ ਪਹੁੰਚਾਉਣ ਦੀ ਲਾਗਤ ਸਮੇਤ।