ਨਿਊਜ਼ੀਲੈਂਡ ‘ਚ ਕੋਰੋਨਾ ਦੇ ਬੱਦਲ ਅਜੇ ਵੀ ਛਾਏ ਹੋਏ ਨੇ ਦੇਸ਼ ‘ਚ ਲਗਾਤਾਰ ਕੋਵਿਡ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਹਫਤੇ ਪੂਰੇ ਦੇਸ਼ ‘ਚ ਕੋਵਿਡ -19 ਦੇ 7019 ਨਵੇਂ ਕੇਸ ਸਾਹਮਣੇ ਆਏ ਸਨ ਜਦਕਿ 343 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਸਨ। ਟੇ ਵੱਟੂ ਓਰਾ ਦਾ ਕਹਿਣਾ ਹੈ ਕਿ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚੋਂ 4361 ਮੁੜ ਸੰਕਰਮਣ ਦੇ ਮਾਮਲੇ ਸਨ। ਇਸ ਹਫ਼ਤੇ ਕੋਵਿਡ-19 ਕਾਰਨ 26 ਨਵੀਆਂ ਮੌਤਾਂ ਵੀ ਹੋਈਆਂ ਹਨ।
ਜਦਕਿ ਐਤਵਾਰ 21 ਜਨਵਰੀ 2024 ਦੀ ਅੱਧੀ ਰਾਤ ਤੱਕ 343 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਦਾਖਲ ਸਨ, ਇਸ ਦੌਰਾਨ ਇੰਟੈਂਸਿਵ ਕੇਅਰ ਸਬੰਧੀ ਕੇਸਾਂ ਦੀ ਜਾਣਕਾਰੀ ਉਪਲਬਧ ਨਹੀਂ ਸੀ। ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ 995 ਸੀ। ਇਸ ਤੋਂ ਪਹਿਲਾ 14 ਜਨਵਰੀ ਤੱਕ ਦੇ ਹਫ਼ਤੇ ਵਿੱਚ 8040 ਨਵੇਂ ਕੇਸ ਸਾਹਮਣੇ ਆਏ ਸੀ, ਜਿਨ੍ਹਾਂ ਵਿੱਚੋਂ 4992 ਮੁੜ ਲਾਗ ਦੇ ਸਨ।