ਅੱਜ ਦੇ ਸਮੇ ਵਿੱਚ ਲੋਕ ਫਿੱਟ ਰਹਿਣ ਦੇ ਲਈ ਹਰ ਕੋਸ਼ਿਸ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਵੀ ਅਕਸਰ ਹੀ ਲੋਕ ਫਿੱਟ ਰਹਿਣ ਲਈ ਕਈ ਤਰਾਂ ਦੇ ਤਰੀਕੇ ਇੱਕ ਦੂਜੇ ਨਾਲ ਸਾਂਝੇ ਕਰਦੇ ਹਨ। ਇਸ ਦੌਰਾਨ ਹੁਣ ਲੋਕਾਂ ਵਿੱਚ ਕਿਨੋਆ ਖਾਣ ਦਾ ਕ੍ਰੇਜ਼ ਵੀ ਕਾਫੀ ਤੇਜੀ ਨਾਲ ਵੱਧ ਰਿਹਾ ਹੈ। ਹਾਲਾਂਕਿ ਇਹ ਆਸਾਨੀ ਨਾਲ ਤਾਂ ਨਹੀਂ ਪਰ ਮਾਲ ਵਿੱਚ Outlets ਵਿੱਚ ਮਿਲ ਜਾਂਦਾ ਹੈ। ਉੱਥੇ ਹੀ ਕੁੱਝ e-commerce ਵੈਬਸਾਈਟਸ ਵੀ ਕਿਨੋਆ ਵੇਚ ਰਹੀਆਂ ਹਨ। ਦਰਅਸਲ ਹੋਰ ਅਨਾਜ ਕਣਕ, ਚਾਵਲ ਤੇ ਦਲ ਦੀ ਤਰ੍ਹਾਂ ਹੀ ਇਹ ਵੀ ਇੱਕ ਅਨਾਜ ਹੈ ਜੋ ਦੱਖਣੀ ਅਮਰੀਕਾ ਆਉਂਦਾ ਹੈ। ਪਿਛਲੇ 2-3 ਸਾਲਾਂ ਵਿੱਚ ਕਿਨੋਆ ਨਾਮ ਦੇ ਇਸ ਅਮਰੀਕਨ ਅਨਾਜ ਨੇ ਭਾਰਤੀ ਬਾਜ਼ਾਰਾਂ ਵਿੱਚ ਵੀ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਦੱਖਣੀ ਅਮਰੀਕਾ ਵਿੱਚ ਇਸਦੀ ਵਰਤੋਂ ਜਹਾਜ਼ ਤੌਰ ‘ਤੇ ਕੇਕ ਬਣਾਉਣ ਲਈ ਕੀਤੀ ਜਾਂਦੀ ਹੈ।
ਕਿਨੋਆ ਗਲੂਟਨ ਫ੍ਰੀ ਹੈ, ਇਸ ਵਿੱਚ 9 ਤਰ੍ਹਾਂ ਦੇ ਅਮੀਨੋ ਐਸਿਡ ਹੁੰਦੇ ਹਨ। ਇਸ ਨੂੰ ਖਾਣ ਨਾਲ ਪ੍ਰੋਟੀਨ ਵੀ ਜ਼ਿਆਦਾ ਮਿਲਦਾ ਹੈ। ਕਿਨੋਆ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਕੈਲਸ਼ੀਅਮ ਵੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ। ਇਸ ਲਈ ਹੈਲਥ ਕਾਂਸ਼ੀਅਸ ਲੋਕ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹਨ।
ਆਓ ਜਾਣਦੇ ਹਾਂ ਇਸਨੂੰ ਖਾਣ ਦੇ ਕੀ ਫਾਇਦੇ ਹਨ –
ਕਿਨੋਆ ਸਵੇਰ ਦੇ ਸਮੇਂ ਖਾਣਾ ਚਾਹੀਦਾ ਹੈ। ਇਸਨੂੰ ਨੂੰ ਸਵੇਰੇ ਖਾਣ ਨਾਲ ਵਜ਼ਨ ਵੀ ਘੱਟਦਾ ਹੈ।
ਜਿਨ੍ਹਾਂ ਲੋਕਾਂ ਦਾ ਕੋਲੈਸਟ੍ਰੋਲ ਜ਼ਿਆਦਾ ਹੁੰਦਾ ਹੈ ਉਨ੍ਹਾਂ ਲਈ ਕਿਨੋਆ ਬਹੁਤ ਫਾਇਦੇਮੰਦ ਹੈ। ਇਸ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੀ ਹੈ।
ਕਿਨੋਆ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਅਨਾਜ ਦੇ ਮੁਕਾਬਲਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।