ਭਾਰਤੀ ਹਾਕੀ ਪ੍ਰਸ਼ੰਸਕਾਂ ਲਈ ਸ਼ੁੱਕਰਵਾਰ ਦਾ ਦਿਨ ਬਹੁਤ ਮਾੜਾ ਰਿਹਾ ਹੈ। ਭਾਰਤੀ ਮਹਿਲਾ ਹਾਕੀ ਟੀਮ ਇਸ ਸਾਲ ਪੈਰਿਸ ਓਲੰਪਿਕ ‘ਚ ਹਿੱਸਾ ਨਹੀਂ ਲੈ ਸਕੇਗੀ। ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਵਿੱਚ ਹਿੱਸਾ ਲੈਣ ਦਾ ਆਖਰੀ ਮੌਕਾ ਗੁਆ ਦਿੱਤਾ ਹੈ। ਕੁਆਲੀਫਾਇਰ ‘ਚ ਜਾਪਾਨ ਦੇ ਹੱਥੋਂ 0-1 ਦੀ ਹਾਰ ਤੋਂ ਬਾਅਦ ਭਾਰਤ ਅੰਕ ਸੂਚੀ ‘ਚ ਚੌਥੇ ਨੰਬਰ ‘ਤੇ ਰਿਹਾ ਹੈ। ਭਾਰਤੀ ਮਹਿਲਾ ਹਾਕੀ ਟੀਮ 2020 ਟੋਕੀਓ ਓਲੰਪਿਕ ਵਿੱਚ 4 ਨੰਬਰ ‘ਤੇ ਰਹਿਣ ਵਿੱਚ ਕਾਮਯਾਬ ਰਹੀ ਸੀ ਅਤੇ ਪ੍ਰਸ਼ੰਸਕਾਂ ਨੂੰ ਖੇਡ ਨਾਲ ਮੁੜ ਜੁੜਨ ਦੀ ਨਵੀਂ ਉਮੀਦ ਦਿੱਤੀ ਸੀ। ਪਰ 3 ਸਾਲ ਬਾਅਦ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਮਿਲੀ ਹੈ।
ਭਾਰਤੀ ਮਹਿਲਾ ਹਾਕੀ ਟੀਮ 2024 ‘ਚ ਹੋਣ ਵਾਲੇ ਪੈਰਿਸ ਓਲੰਪਿਕ ‘ਚ ਨਜ਼ਰ ਨਹੀਂ ਆਵੇਗੀ। ਜਾਪਾਨ ਦੇ ਖਿਲਾਫ ਖੇਡੇ ਗਏ ਮੈਚ ‘ਚ ਤੀਜੇ ਨੰਬਰ ‘ਤੇ ਕੁਆਲੀਫਾਈ ਕਰਨ ਦੀ ਲੜਾਈ ਹੋਈ ਸੀ, ਜਿਸ ‘ਚ ਟੀਮ ਇੰਡੀਆ ਅਸਫਲ ਰਹੀ। ਭਾਰਤ ਮੈਚ ਹਾਰ ਗਿਆ ਅਤੇ ਚੌਥੇ ਨੰਬਰ ‘ਤੇ ਰਿਹਾ। ਭਾਰਤੀ ਮਹਿਲਾ ਟੀਮ ਨੇ ਪਲੇਆਫ ਮੈਚ ‘ਚ ਚੰਗਾ ਪ੍ਰਦਰਸ਼ਨ ਕੀਤਾ ਪਰ ਅੰਤ ‘ਚ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਨੇ ਮੈਚ ‘ਚ ਸ਼ਾਨਦਾਰ ਰੱਖਿਆਤਮਕ ਖੇਡ ਦਿਖਾਈ ਅਤੇ ਮੈਚ ਜਿੱਤ ਲਿਆ।