ਦੱਖਣੀ ਆਕਲੈਂਡ ਵਿੱਚ ਚਾਕੂ ਮਾਰ ਕਿ ਦੋ ਵਿਅਕਤੀਆਂ ਨੂੰ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਨੇ ਸ਼ੁੱਕਰਵਾਰ ਨੂੰ ਸਵੇਰੇ ਕਰੀਬ 11:40 ਵਜੇ ਪਾਪਾਕੁਰਾ ਵਿੱਚ ਗ੍ਰੇਟ ਸਾਊਥ ਰੋਡ ਅਤੇ ਨੈਲਸਨ ਸਟ੍ਰੀਟ ਦੇ ਇੰਟਰਸੈਕਸ਼ਨ ‘ਤੇ ਘਟਨਾ ਦਾ ਜਵਾਬ ਦਿੱਤਾ। ਇਸ ਮਗਰੋਂ ਇੱਕ ਵਿਅਕਤੀ ਨੂੰ ਚਾਕੂ ਨਾਲ ਜ਼ਖਮੀ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ, ਜਦਕਿ ਦੂਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਹੈਟੋ ਹੋਨ ਸੇਂਟ ਜੌਨ ਨੇ ਪੰਜ ਵਾਹਨਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਸੀ, ਜਿਨ੍ਹਾਂ ਵਿੱਚ ਇੱਕ ਐਂਬੂਲੈਂਸ, ਇੱਕ ਫਸਟ ਰਿਸਪਾਂਡਰ, ਦੋ ਰੈਪਿਡ ਰਿਸਪਾਂਸ ਵਾਹਨ ਅਤੇ ਇੱਕ ਮੈਨੇਜਰ ਸ਼ਾਮਿਲ ਹਨ। ਘਟਨਾ ਸਥਾਨ ‘ਤੇ ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ ਜਾਂਚ ਕਰਦੇ ਦੇਖੇ ਗਏ ਹਨ, ਇਸ ਦੇ ਨਾਲ ਹੀ ਵਿਸ਼ੇਸ਼ ਅਧਿਕਾਰੀ ਫੁੱਟਪਾਥ ‘ਤੇ ਸਬੂਤਾਂ ਦੀ ਤਲਾਸ਼ ਕਰਦੇ ਨਜ਼ਰ ਆਏ। ਪੁਲਿਸ ਨੇ ਨੈਲਸਨ ਸਟਰੀਟ ‘ਤੇ ਨੇੜਲੀ ਜਾਇਦਾਦ ਨੂੰ ਵੀ ਘੇਰਾ ਪਾ ਲਿਆ ਹੈ।