ਕਾਇਕੌਰਾ ਨੇੜੇ SH1 ‘ਤੇ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਕਾਇਕੌਰਾ ਨੇੜੇ ਇੱਕ ਟਰੱਕ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਦੁਪਹਿਰ ਵੇਲੇ ਸਟੇਟ ਹਾਈਵੇਅ 1 ਨੂੰ ਬੰਦ ਕਰ ਦਿੱਤਾ ਗਿਆ। ਅੱਗ ਲੱਗਣ ਦੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ‘ਚ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਦਿਖਾਈ ਦੇ ਰਿਹਾ ਅਤੇ ਪੂਰੀ ਤਰਾਂ ਅੱਗ ਦੀ ਲਪੇਟ ‘ਚ ਹੈ। ਇੱਕ ਯਾਤਰੀ ਜੇਮਜ਼ ਡਿਕਸਨ ਜੋ ਟਰੱਕ ਦੇ ਪਿੱਛੇ ਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟ੍ਰੇਲਰ ਚੱਲਦੇ ਸਮੇਂ ਕਿਸੇ ਚੀਜ਼ ਨੂੰ ਅੱਗ ਲੱਗ ਗਈ ਸੀ। ਉਨ੍ਹਾਂ ਕਿਹਾ ਕਿ “ਉਥੋਂ ਲੰਘ ਰਹੀਆਂ ਬਹੁਤ ਸਾਰੀਆਂ ਕਾਰਾਂ ਡਰਾਈਵਰ ਨੂੰ ਦੱਸਣ ਦੀ ਕੋਸ਼ਿਸ਼ ਵੀ ਕਰ ਰਹੀਆਂ ਸੀ।” ਹਾਲਾਂਕਿ ਨੁਕਸਾਨ ਅਤੇ ਡਰਾਈਵਰ ਨੂੰ ਲੈ ਕਿ ਕੋਈ ਜਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।