[gtranslate]

ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੀ ਬੱਲੇ-ਬੱਲੇ, ਬੈਡਮਿੰਟਨ ‘ਚ ਪ੍ਰਮੋਦ ਭਗਤ ਨੇ ਗੋਲਡ ਤੇ ਮਨੋਜ ਨੇ ਜਿੱਤਿਆ ਕਾਂਸੀ ਦਾ ਤਗਮਾ

manoj sarkar and pramod bhagat wins

ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਪ੍ਰਮੋਦ ਭਗਤ ਨੇ ਟੋਕੀਓ ਪੈਰਾਲੰਪਿਕਸ ਵਿੱਚ ਬੈਡਮਿੰਟਨ ਵਿੱਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ ਹੈ। ਪ੍ਰਮੋਦ ਭਗਤ ਨੇ ਪੁਰਸ਼ ਸਿੰਗਲਜ਼ ਐਸਐਲ 3 ਸ਼੍ਰੇਣੀ ਦੇ ਫਾਈਨਲ ਵਿੱਚ ਡੈਨੀਅਲ ਬ੍ਰੇਥਲ ਨੂੰ ਹਰਾ ਕੇ ਗੋਲਡ ‘ਤੇ ਕਬਜ਼ਾ ਕੀਤਾ ਹੈ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਪ੍ਰਮੋਦ ਭਗਤ ਵੀ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਖਿਡਾਰੀ ਵੀ ਬਣੇ ਸਨ।

ਸ਼ਨੀਵਾਰ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਮੈਡਲ ਭਾਰਤ ਦੀ ਝੋਲੀ ਵਿੱਚ ਪਏ ਹਨ।

ਦੂਜੇ ਪਾਸੇ, ਮਨੋਜ ਸਰਕਾਰ ਨੇ ਇਸੇ ਈਵੈਂਟ ਦੇ ਕਾਂਸੀ ਤਗਮੇ ਦੇ ਮੁਕਾਬਲੇ ਵਿੱਚ ਜਾਪਾਨ ਦੇ ਫੁਜੀਹਾਰਾ ਨੂੰ ਹਰਾਇਆ ਹੈ। ਮਨੋਜ ਸਰਕਾਰ ਦਾ ਸਾਹਮਣਾ ਜਾਪਾਨ ਦੇ ਫੁਜੀਹਾਰਾ ਦਾਇਸੁਕੇ ਨਾਲ ਸੀ। ਫੁਜੀਹਾਰਾ ਨੂੰ ਸੈਮੀਫਾਈਨਲ ਵਿੱਚ ਪ੍ਰਮੋਦ ਭਗਤ ਨੇ ਹਰਾਇਆ ਸੀ। ਮਨੋਜ ਸਰਕਾਰ ਪਹਿਲੀ ਗੇਮ ਵਿੱਚ ਪਛੜ ਰਿਹਾ ਸੀ ਪਰ ਫਿਰ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਰੋਮਾਂਚਕ ਮੈਚ ਵਿੱਚ ਜਿੱਤ ਦਰਜ ਕੀਤੀ। ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ।

Leave a Reply

Your email address will not be published. Required fields are marked *