ਆਕਲੈਂਡ ਦੇ ਭਾਰੀ ਭੀੜ ਵਾਲੇ ਰੋਡ ‘ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਦਰਅਸਲ ਇੱਥੇ ਇੱਕ ਭਾਰਤੀ ਮੂਲ ਦੀ ਮਹਿਲਾ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਅਨੁਸਾਰ ਬੀਤੇ ਸ਼ਨੀਵਾਰ ਹੈਂਡਰਸਨ ਦੇ ਸਵੇਨਸਨ ਤੇ ਮੈਟਕਾਲਫ ਰੋਡ ‘ਤੇ ਦਿਨ-ਦਿਹਾੜੇ ਇਹ ਘਟਨਾ ਵਾਪਰੀ ਸੀ। ਇੱਥੇ ਕੋਮੋਡੋਰ ਗੱਡੀ ਵਿੱਚ ਸਵਾਰ 38 ਸਾਲਾ ਮਹਿਲਾ ਵੱਲੋਂ ਭਾਰਤੀ ਮੂਲ਼ ਦੀ ਮਹਿਲਾ ਦੀ ਕੁੱਟਮਾਰ ਕੀਤੀ ਗਈ ਸੀ। ਰਿਪੋਰਟ ਅਨੁਸਾਰ ਸੜਕ ‘ਤੇ ਕਾਫੀ ਸਮਾਂ ਇਹ ਲੜਾਈ ਚੱਲਦੀ ਰਹੀ ਸੀ ਪਰ ਕੋਈ ਵੀ ਮਹਿਲਾ ਦੀ ਮਦਦ ਲਈ ਅੱਗੇ ਨਹੀਂ ਆਇਆ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ 38 ਸਾਲ ਦੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਸੀ।
![An Indian-origin woman was assaulted](https://www.sadeaalaradio.co.nz/wp-content/uploads/2024/01/779b0e2c-9053-41ca-9d0b-a5b9a16a4f82-950x534.jpg)