ਜਿਵੇਂ-ਜਿਵੇਂ ਵੈਲਿੰਗਟਨ ਦੇ ਪਾਣੀ ਦਾ ਸੰਕਟ ਵੱਧਦਾ ਹੁੰਦਾ ਜਾ ਰਿਹਾ ਹੈ, ਵੱਡੇ ਸਟੋਰੇਜ ਟੈਂਕਾਂ ਦੀ ਮੰਗ ਵੀ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਸਪਲਾਇਰ ਮੰਗ ਨੂੰ ਪੂਰਾ ਨਹੀਂ ਕਰ ਸਕਦੇ। ਰਾਜਧਾਨੀ ‘ਚ ਪੱਧਰ 1 ਦੀਆਂ ਪਾਬੰਦੀਆਂ ਲਾਗੂ ਹਨ, ਪਰ ਵੱਧ ਰਹੇ ਤਾਪਮਾਨ, ਮੀਂਹ ਨਾ ਪੈਣ ਅਤੇ ਪਾਈਪਾਂ ਦੇ ਲੀਕ ਹੋਣ ਕਾਰਨ ਆਉਣ ਵਾਲੇ ਦਿਨਾਂ ‘ਚ ਬਹੁਤ ਜ਼ਿਆਦਾ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ। ਪਾਣੀ ਦਾ ਨੁਕਸਾਨ ਪਿਛਲੇ ਸਮੇਂ ਨਾਲੋਂ ਵੱਧ ਹੈ ਅਤੇ ਇਸ ਸਾਲ ਪਾਬੰਦੀਆਂ ਦੇ ਉੱਚ ਪੱਧਰ ਦੀ ਸੰਭਾਵਨਾ ਵੀ ਵੱਧ ਹੈ।
ਇਸੇ ਕਾਰਨ ਬਹੁਤ ਸਾਰੇ ਵੈਲਿੰਗਟਨ ਵਾਸੀ ਆਉਣ ਵਾਲੇ ਦਿਨਾਂ ਲਈ ਤਿਆਰੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸਦੀ ਉਮੀਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਲੋਕ ਪਾਣੀ ਸਟੋਰ ਕਰਨ ਲਈ ਘਰਾਂ ‘ਚ ਪ੍ਰਬੰਧ ਕਰ ਰਹੇ ਹਨ। ਦੱਸ ਦੇਈਏ ਕਿ ਪਿਛਲੇ ਹਫ਼ਤੇ ਦੱਖਣੀ ਵੈਰਾਰਾਪਾ ‘ਚ ਪੱਧਰ 2 ਦੀਆਂ ਪਾਬੰਦੀਆਂ ਲਾਗੂ ਹੋਈਆਂ ਸਨ ਜਿਸਦਾ ਮਤਲਬ ਕਿ ਇਲਾਕੇ ‘ਚ ਛਿੜਕਾਅ ਅਤੇ ਸਿੰਚਾਈ ਪ੍ਰਣਾਲੀਆਂ ‘ਤੇ ਪਾਬੰਦੀ ਹੈ।