ਨਿਊਜ਼ੀਲੈਂਡ ਦੀ ਰੁਜ਼ਗਾਰ ਸਬੰਧੀ ਅਥਾਰਟੀ ਦੇ ਵੱਲੋਂ ਇੱਕ ਵੇਅਰਹਾਊਸ ਨੂੰ ਉਸਦੇ ਹੀ ਇੱਕ ਸਾਬਕਾ ਕਰਮਚਾਰੀ ਨੂੰ ਲਗਭਗ $50,000 ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਇਸ ਦੇ ਪਿੱਛੇ ਅਥਾਰਟੀ ਦੇ ਵੱਲੋਂ ਕਰਮਚਾਰੀ ਨੂੰ ਤੰਗ ਪਰੇਸ਼ਾਨ ਕਰਨ ਦਾ ਹਵਾਲਾ ਦਿੱਤਾ ਗਿਆ ਹੈ। ਦਰਅਸਲ ਸਟੀਫਨ ਪੈਰੀ ਵੇਅਰਹਾਊਸ ਅਤੇ ਇਸਦੀ ਹੋਲਡਿੰਗ ਕੰਪਨੀ, ਦ ਵੇਅਰਹਾਊਸ ਗਰੁੱਪ ਨੂੰ ਰੁਜ਼ਗਾਰ ਸਬੰਧ ਅਥਾਰਟੀ ਕੋਲ ਉਨ੍ਹਾਂ ਹਾਲਾਤਾਂ ਨੂੰ ਲੈ ਕੇ ਲਿਆ ਜਿਸ ਕਾਰਨ ਉਸ ਨੂੰ ਅਕਤੂਬਰ 2021 ਵਿੱਚ ਨੌਕਰੀ ਛੱਡਣੀ ਪਈ ਸੀ। ਕਰਮਚਾਰੀ ਦਾ ਕਹਿਣਾ ਸੀ ਕਿ 2019 ਤੋਂ ਅਕਤੂਬਰ 2021 ਤੱਕ ਉਸ ਨੇ ਕੰਪਨੀ ਨਾਲ ਕੰਮ ਕੀਤਾ ਸੀ ਪਰ ਉਸਦੇ ਸ਼ੁਰੂਆਤੀ ਰੋਲ ਵਿੱਚ ਕਾਫੀ ਡਿਊਟੀਆਂ ਦਾ ਵਾਧਾ ਕੀਤਾ ਗਿਆ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਹੁਣ ਸੁਣਵਾਈ ਮਗਰੋਂ ਏਰਾ ਨੇ ਦ ਵੇਅਰਹਾਊਸ ਨੂੰ ਕਰਮਚਾਰੀ ਨੂੰ $21,410 ਉਸਦੀ ਬਣਦੀ ਤਨਖਾਹ ਦੇ ਤੇ $25,000 ਮੁਆਵਜੇ ਦੇ ਅਦਾ ਕਰਨ ਦੇ ਹੁਕਮ ਦਿੱਤੇ ਹਨ।
